13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ’ਚ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ

ਜਲਾਲਾਬਾਦ,12 ਅਗਸਤ (ਜਤਿੰਦਰ ਪਾਲ ਸਿੰਘ)-ਸਥਾਨਕ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਕੁਮਾਰ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੁੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ, ਪ੍ਰਿੰਸੀਪਲ ਡਾ. ਨਿਤਿਕਾ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਗਿਆ।

ਕਾਲਜ ਦੀ ਲਾਇਬਰੇਰੀ ਵਿਚ ਵਿਦਿਆਰਥੀ ਪੁਸਤਕਾਂ ਦੀ ਚੋਣ ਕਰਦੇ ਹੋਏ। ਤਸਵੀਰ-ਜਤਿੰਦਰ ਪਾਲ ਸਿੰਘ 13-08-2026
ਜਲਾਲਾਬਾਦ,12 ਅਗਸਤ (ਜਤਿੰਦਰ ਪਾਲ ਸਿੰਘ)-ਸਥਾਨਕ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਪੱਛਮੀ ਵਿਖੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਕੁਮਾਰ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੁੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ, ਪ੍ਰਿੰਸੀਪਲ ਡਾ.ਨਿਤਿਕਾ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਕਾਲਜ ਦੇ ਵਿਦਿਆਰਥੀ ਲਾਇਬਰੇਰੀ ਪਹੁੰਚੇ ਅਤੇ ਆਪਣੇ ਪੜ੍ਹਨ ਲਈ ਕਿਤਾਬਾਂ ਜਾਰੀ ਕਰਵਾਈਆਂ। ਇਸ ਮੌਕੇ ਸੰਬੋਧਨ ਕਰਦੇ ਹੋਏ ਅਸ਼ੋਕ ਕੁਮਾਰ ਅਨੇਜਾ ਨੇ ਕਿਹਾ ਕਿ ਹਰ ਸਮਾਜ ਦੀ ਤਰੱਕੀ ਦਾ ਅਸਲ ਮਾਪਦੰਡ ਉਸ ਦੀਆਂ ਇਮਾਰਤਾਂ, ਸੜਕਾਂ ਜਾਂ ਉਦਯੋਗ ਨਹੀਂ ਹੁੰਦੇ ਸਗੋਂ ਉਸ ਦੇ ਨਾਗਰਿਕਾਂ ਦਾ ਗਿਆਨ, ਸੋਚ ਅਤੇ ਸਿੱਖਣ ਦੀ ਲਗਨ ਹੁੰਦੀ ਹੈ। ਇਸ ਗਿਆਨ ਦੀ ਸੰਭਾਲ, ਵਿਕਾਸ ਅਤੇ ਪਸਾਰ ਦਾ ਸਭ ਤੋਂ ਅਹਿਮ ਕੇਂਦਰ ਲਾਇਬ੍ਰੇਰੀ ਹੈ ਅਤੇ ਲਾਇਬ੍ਰੇਰੀਅਨ ਉਸ ਦਾ ਦਿਲ। ਇਸੇ ਲਈ ਭਾਰਤ ਵਿਚ ਹਰ ਸਾਲ 12 ਅਗਸਤ ਨੂੰ ‘ਰਾਸ਼ਟਰੀ ਲਾਇਬ੍ਰੇਰੀਅਨ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤੀ ਲਾਇਬ੍ਰੇਰੀ ਵਿਗਿਆਨ ਦੇ ਪਿਤਾਮਾ ਡਾ.ਐੱਸ ਆਰ ਰੰਗਾਨਾਥਨ ਦੇ ਜਨਮ ਦਿਵਸ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੀ ਦੂਰਅੰਦੇਸ਼ੀ ਨਾਲ ਲਾਇਬ੍ਰੇਰੀ ਵਿਗਿਆਨ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ। ਕਾਲਜ ਪ੍ਰਿੰਸੀਪਲ ਡਾ. ਨਿਤਿਕਾ ਨੇ ਕਿਹਾ ਕਿ ਅੱਜ ਅਸੀਂ ਜਾਣਕਾਰੀ ਦੇ ਅਜਿਹੇ ਦੌਰ ਵਿਚੋਂ ਗੁਜ਼ਰ ਰਹੇ ਹਾਂ, ਜਿੱਥੇ ਇੱਕ ਕਲਿੱਕ ਨਾਲ ਲੱਖਾਂ ਨਤੀਜੇ ਸਾਹਮਣੇ ਆ ਜਾਂਦੇ ਹਨ। ਫਿਰ ਵੀ ਜਾਣਕਾਰੀ ਦੀ ਬਹੁਤਾਤ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਰ ਉਪਲਬਧ ਜਾਣਕਾਰੀ ਸਹੀ ਅਤੇ ਭਰੋਸੇਯੋਗ ਹੋਵੇ। ਝੂਠੀਆਂ ਖ਼ਬਰਾਂ ਅਤੇ ਅਧੂਰੇ ਤੱਥਾਂ ’ਤੇ ਆਧਾਰਿਤ ਜਾਣਕਾਰੀ ਸਮਾਜ ਲਈ ਵੱਡੀ ਚੁਨੌਤੀ ਬਣ ਸਕਦੀ ਹੈ। ਅਜਿਹੇ ਸਮੇਂ ਵਿਚ ਲਾਇਬ੍ਰੇਰੀਅਨ ਦੀ ਭੂਮਿਕਾ ਪਹਿਲਾਂ ਨਾਲੋਂ ਕਈ ਗੁਣਾ ਵਧ ਜਾਂਦੀ ਹੈ। ਉਹ ਸਿਰਫ਼ ਕਿਤਾਬਾਂ ਦਾ ਪ੍ਰਬੰਧਕ ਨਹੀਂ ਸਗੋਂ ਭਰੋਸੇਯੋਗ ਜਾਣਕਾਰੀ ਦਾ ਮਾਰਗ ਦਰਸ਼ਕ ਹੁੰਦਾ ਹੈ। ਕਿਤਾਬਾਂ ਗਿਆਨ ਦਾ ਸਭ ਤੋਂ ਵੱਡਾ ਸਰੋਤ ਹਨ ਅਤੇ ਇਹ ਸਾਡੇ ਜੀਵਨ ਦਾ ਅਨਮੋਲ ਖ਼ਜ਼ਾਨਾ ਹਨ।
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਦੇ ਵਿਦਿਆਰਥੀਆਂ ਨੇ ਜ਼ੋਨਲ ਟੂਰਨਾਮੈਂਟ ’ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਸਿਵਲ ਹਸਪਤਾਲ ਅਬੋਹਰ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।