ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਨੁੱਕੜ ਨਾਟਕ ਰਾਹੀਂ ਯਾਤਰੀਆਂ ਨੂੰ ਦਿੱਤਾ ਸੁਰੱਖਿਅਤ ਰੇਲ ਸਫ਼ਰ ਦਾ ਸੁਨੇਹਾ
ਰੇਲਵੇ ਟਰੈਕ ’ਤੇ ਲਾਪਰਵਾਹੀ ਤੋਂ ਬਚਣ ਅਤੇ ਸ਼ੱਕੀ ਗਤੀਵਿਧੀਆਂ ਦੀ ਸੂਚਨਾ ਦੇਣ ਲਈ ਕੀਤਾ ਜਾਗਰੂਕ
ਫ਼ਿਰੋਜ਼ਪੁਰ, 8 ਅਗਸਤ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਅਤੇ ਆਮ ਲੋਕਾਂ ਨੂੰ ਰੇਲਵੇ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਫ਼ਿਰੋਜ਼ਪੁਰ ਮੰਡਲ ਵਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਤਹਿਤ 7 ਅਗਸਤ ਨੂੰ ਸਕਾਊਟਸ ਅਤੇ ਗਾਈਡਜ਼ ਦੀ ਟੀਮ ਵਲੋਂ ਨੁੱਕੜ ਨਾਟਕ ਪੇਸ਼ ਕਰਕੇ ਲੋਕਾਂ ਨੂੰ ਰੇਲ ਯਾਤਰਾ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਜ
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਨੁੱਕੜ ਨਾਟਕ ਰਾਹੀਂ ਯਾਤਰੀਆਂ ਨੂੰ ਜਾਗਰੂਕ ਕਰਨ ਦੀਆਂ ਵੱਖ ਵੱਖ ਤਸਵੀਰਾਂ। ਅਜੀਤ ਤਸਵੀਰ
09-08-2026
ਫ਼ਿਰੋਜ਼ਪੁਰ, 8 ਅਗਸਤ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਅਤੇ ਆਮ ਲੋਕਾਂ ਨੂੰ ਰੇਲਵੇ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਫ਼ਿਰੋਜ਼ਪੁਰ ਮੰਡਲ ਵਲੋਂ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਤਹਿਤ 7 ਅਗਸਤ ਨੂੰ ਸਕਾਊਟਸ ਅਤੇ ਗਾਈਡਜ਼ ਦੀ ਟੀਮ ਵਲੋਂ ਨੁੱਕੜ ਨਾਟਕ ਪੇਸ਼ ਕਰਕੇ ਲੋਕਾਂ ਨੂੰ ਰੇਲ ਯਾਤਰਾ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਹ ਪ੍ਰੋਗਰਾਮ ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਅਤੇ ਸੀਨੀਅਰ ਮੰਡਲ ਸੁਰੱਖਿਆ ਅਧਿਕਾਰੀ ਰੋਹਿਤ ਵਰਮਾ ਦੇ ਨਿਰਦੇਸ਼ਾਂ ਹੇਠ ਕਰਵਾਇਆ ਗਿਆ। ਸੁਰੱਖਿਆ ਟੀਮ ਦੇ ਸਹਿਯੋਗ ਨਾਲ ਕਰਵਾਏ ਗਏ ਨੁੱਕੜ ਨਾਟਕ ਦੌਰਾਨ ਪਲੇਟਫ਼ਾਰਮ, ਮੁੱਖ ਦਾਖਲਾ ਗੇਟ ਅਤੇ ਰੇਲਵੇ ਫਾਟਕ ਨੇੜੇ ਇਕੱਠੇ ਹੋਏ ਲੋਕਾਂ ਨੂੰ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ ਗਈਆਂ। ਕਲਾਕਾਰਾਂ ਨੇ ਨਾਟਕ ਰਾਹੀਂ ਲੋਕਾਂ ਨੂੰ ਸਮਝਾਇਆ ਕਿ ਰੇਲਵੇ ਟਰੈਕ ਨੂੰ ਗੈਰ-ਅਧਿਕਾਰਤ ਤਰੀਕੇ ਨਾਲ ਪਾਰ ਕਰਨਾ ਜਾਨਲੇਵਾ ਸਾਬਤ ਹੋ ਸਕਦਾ ਹੈ। ਪਲੇਟਫ਼ਾਰਮ ਬਦਲਣ ਲਈ ਟਰੈਕ ’ਤੇ ਜਾਣ ਦੀ ਬਜਾਏ ਫੁੱਟ ਓਵਰਬ੍ਰਿਜ ਜਾਂ ਸਬ-ਵੇਅ ਦੀ ਵਰਤੋਂ ਕਰਨ ਲਈ ਕਿਹਾ ਗਿਆ। ਇਸ ਦੇ ਨਾਲ ਹੀ ਚੱਲਦੀ ਰੇਲਗੱਡੀ ਦੇ ਸਾਹਮਣੇ ਤੋਂ ਟਰੈਕ ਪਾਰ ਕਰਨ ਅਤੇ ਬੰਦ ਰੇਲਵੇ ਫਾਟਕ ਨੂੰ ਲੰਘਣ ਦੀ ਕੋਸ਼ਿਸ਼ ਨਾ ਕਰਨ ਦੀ ਅਪੀਲ ਕੀਤੀ ਗਈ। ਯਾਤਰੀਆਂ ਨੂੰ ਆਪਣੇ ਬੈਗ, ਮੋਬਾਈਲ ਫ਼ੋਨ ਅਤੇ ਹੋਰ ਕੀਮਤੀ ਸਾਮਾਨ ਦੀ ਖ਼ੁਦ ਸੁਰੱਖਿਆ ਕਰਨ ਲਈ ਵੀ ਸੁਚੇਤ ਕੀਤਾ ਗਿਆ। ਕਿਸੇ ਅਣਜਾਣ ਵਿਅਕਤੀ ਵਲੋਂ ਦਿੱਤੇ ਖਾਣ-ਪੀਣ ਦੇ ਪਦਾਰਥ ਸਵੀਕਾਰ ਨਾ ਕਰਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ, ਵਸਤੂ ਜਾਂ ਗਤੀਵਿਧੀ ਬਾਰੇ ਤੁਰੰਤ ਆਰ.ਪੀ.ਐੱਫ, ਜੀ.ਆਰ.ਪੀ., ਸਟੇਸ਼ਨ ਮਾਸਟਰ ਜਾਂ ਰੇਲਵੇ ਸਟਾਫ ਨੂੰ ਜਾਣਕਾਰੀ ਦੇਣ ਲਈ ਕਿਹਾ ਗਿਆ। ਨੁੱਕੜ ਨਾਟਕ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਯਾਤਰੀਆਂ ਅਤੇ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਵੱਡੀ ਗਿਣਤੀ ਵਿਚ ਯਾਤਰੀਆਂ, ਆਰ.ਪੀ.ਐੱਫ/ਜੀ.ਆਰ.ਪੀ. ਦੇ ਜਵਾਨਾਂ, ਰੇਲਵੇ ਕਰਮਚਾਰੀਆਂ ਅਤੇ ਸੜਕ ਉਪਭੋਗਤਾਵਾਂ ਨੇ ਪ੍ਰੋਗਰਾਮ ਦੇਖਿਆ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਫ਼ਿਰੋਜ਼ਪੁਰ ਮੰਡਲ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਰੇਲਵੇ ਦੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ, ਆਪਣੀ ਅਤੇ ਦੂਜਿਆਂ ਦੀ ਜਾਨ ਦੀ ਸੁਰੱਖਿਆ ਨੂੰ ਪਹਿਲ ਦੇਣ।