09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਫ਼ਿਰੋਜ਼ਪੁਰ ਮੰਡਲ ਦੇ ਸਾਹਨੇਵਾਲ ਤੋਂ ਅਨੰਤਨਾਗ ਲਈ ਐੱਫ.ਐੱਮ.ਸੀ.ਜੀ. ਕਮੋਡਿਟੀ ਦਾ ਪਹਿਲਾ ਪੀਸਮੀਲ ਵੈਗਨ ਰਵਾਨਾ

ਫ਼ਿਰੋਜ਼ਪੁਰ, 8 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਨੇ ਮਾਲ ਢੋਆ-ਢੁਆਈ ਦੇ ਖੇਤਰ ਵਿਚ ਇਕ ਅਹਿਮ ਪ੍ਰਾਪਤੀ ਹਾਸਲ ਕਰਦਿਆਂ ਸਾਹਨੇਵਾਲ (ਪੰਜਾਬ) ਤੋਂ ਅਨੰਤਨਾਗ (ਜੰਮੂ ਅਤੇ ਕਸ਼ਮੀਰ) ਲਈ ਪਹਿਲੀ ਵਾਰ ਐੱਫ. ਐੱਮ.

ਅਜੀਤ ਡੈਸਕ 09-08-2026
ਫ਼ਿਰੋਜ਼ਪੁਰ, 8 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਨੇ ਮਾਲ ਢੋਆ-ਢੁਆਈ ਦੇ ਖੇਤਰ ਵਿਚ ਇਕ ਅਹਿਮ ਪ੍ਰਾਪਤੀ ਹਾਸਲ ਕਰਦਿਆਂ ਸਾਹਨੇਵਾਲ (ਪੰਜਾਬ) ਤੋਂ ਅਨੰਤਨਾਗ (ਜੰਮੂ ਅਤੇ ਕਸ਼ਮੀਰ) ਲਈ ਪਹਿਲੀ ਵਾਰ ਐੱਫ.ਐੱਮ.ਸੀ.ਜੀ. ਕਮੋਡਿਟੀ ਦੀ ਪੀਸਮੀਲ ਵੈਗਨ ਲੋਡਿੰਗ ਕਰਕੇ ਸਫਲਤਾਪੂਰਵਕ ਰਵਾਨਾ ਕੀਤਾ। ਇਹ ਪ੍ਰਾਪਤੀ ਐੱਫ.ਐੱਮ.ਸੀ.ਜੀ. ਕਮੋਡਿਟੀ ਦੇ ਖੇਤਰ ਵਿਚ ਨਾ ਸਿਰਫ਼ ਮੰਡਲ ਦੀ ਵਪਾਰਕ ਸਫਲਤਾ ਦਾ ਪ੍ਰਤੀਕ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ ਵਪਾਰ ਅਤੇ ਉਦਯੋਗ ਜਗਤ ਨਾਲ ਲਗਾਤਾਰ ਸੰਪਰਕ ਬਣਾਏ ਰੱਖਦੇ ਹੋਏ ਸੜਕੀ ਮਾਰਗ ਰਾਹੀਂ ਹੋਣ ਵਾਲੀ ਮਾਲ ਢੋਆ - ਢੁਆਈ ਨੂੰ ਰੇਲ ਵੱਲ ਆਕਰਸ਼ਿਤ ਕੀਤਾ ਹੈ। ਭਾਰਤੀ ਰੇਲਵੇ ਵਲੋਂ ਮਾਲ ਭਾੜੇ ਵਿਚ ਦਿੱਤੀਆਂ ਜਾ ਰਹੀਆਂ ਛੋਟਾਂ ਅਤੇ ਇਕ ਡੱਬੇ ਤੱਕ ਦੀ ਬੁਕਿੰਗ ਸਹੂਲਤ ਵੀ ਵਪਾਰੀਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਉੱਥੇ ਹੀ, ਪੀਸਮੀਲ ਟਰੈਫ਼ਿਕ ਦੀ ਵਿਵਸਥਾ ਨਾਲ ਛੋਟੇ ਅਤੇ ਮੱਧਮ ਵਪਾਰੀ ਵੀ ਸਮੂਹ ਬਣਾ ਕੇ ਆਪਣੇ ਮਾਲ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜ ਕੇ ਲਾਭ ਉਠਾ ਰਹੇ ਹਨ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਪਹਿਲਕਦਮੀ ਨਾਲ ਨਾ ਸਿਰਫ਼ ਮੰਡਲ ਦੀ ਆਮਦਨ ਵਿਚ ਵਾਧਾ ਹੋਵੇਗਾ, ਸਗੋਂ ਵਪਾਰ ਨੂੰ ਵੀ ਉਤਸ਼ਾਹ ਮਿਲੇਗਾ।
ਪਿਛਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਨੁੱਕੜ ਨਾਟਕ ਰਾਹੀਂ ਯਾਤਰੀਆਂ ਨੂੰ ਦਿੱਤਾ ਸੁਰੱਖਿਅਤ ਰੇਲ ਸਫ਼ਰ ਦਾ ਸੁਨੇਹਾ ਰੇਲਵੇ ਟਰੈਕ... ਅਗਲੀ ਖ਼ਬਰ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ’ਚ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਅਤੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।