09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰਾਸ਼ਟਰੀ ਪੱਧਰ ਦੀ ਪੇਂਟਿੰਗ ਪ੍ਰਤੀਯੋਗਤਾ ਵਿਚ ਐਨ.ਸੀ.ਸੀ. ਕੈਡਟ ਆਰਤੀ ਨੇ ਹਾਸਿਲ ਕੀਤਾ 29ਵਾਂ ਸਥਾਨ

ਅਬੋਹਰ, 8 ਅਗਸਤ (ਸੁਖਜੀਤ ਸਿੰਘ ਬਰਾੜ)-ਗੋਪੀਚੰਦ ਆਰਿਆ ਮਹਿਲਾ ਕਾਲਜ ਦੀ ਐਨ. ਸੀ.

ਅਜੀਤ ਡੈਸਕ 09-08-2026
ਅਬੋਹਰ, 8 ਅਗਸਤ (ਸੁਖਜੀਤ ਸਿੰਘ ਬਰਾੜ)-ਗੋਪੀਚੰਦ ਆਰਿਆ ਮਹਿਲਾ ਕਾਲਜ ਦੀ ਐਨ.ਸੀ.ਸੀ. ਕੈਡਟ ਆਰਤੀ ਨੇ 6 ਪੰਜਾਬ ਬੀ.ਐਨ. ਐਨ.ਸੀ.ਸੀ. ਮਲੋਟ ਅਧੀਨ ਭਾਰਤ ਸਰਕਾਰ ਦੇ ‘ਮਿਨਿਸਟਰੀ ਆਫ਼ ਸੋਸ਼ਲ ਜਸਟਿਸ ਐਂਡ ਐਂਪਾਵਰਮੈਂਟ’ ਵਲੋਂ ਕਰਵਾਈ ਗਈ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਪੇਂਟਿੰਗ ਕੰਪੀਟੀਸ਼ਨ ਔਨ ਸੋਸ਼ਲ ਜਸਟਿਸ ਫ਼ਾਰ ਵਿਕਸਿਤ ਭਾਰਤ 2047 ਵਿਚ 29ਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਦੇਸ਼ ਭਰ ਦੇ ਭਾਗੀਦਾਰਾਂ ਵਿਚੋਂ ਪਹਿਲੇ 30 ਸਥਾਨਾਂ ਵਿਚ ਚੁਣੇ ਜਾਣਾ ਆਰਤੀ ਦੀ ਮਿਹਨਤ ਅਤੇ ਰਚਨਾਤਮਿਕ ਪ੍ਰਤਿਭਾ ਨੂੰ ਦਰਸਾਉਂਦਾ ਹੈ। ਇਸ ਉਪਲਬਧੀ ’ਤੇ ਕਾਲਜ ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ, ਐਨ.ਸੀ.ਸੀ. ਸੀ.ਟੀ.ਓ. ਸੀਮਾ ਰਾਜੋਰਾ ਅਤੇ ਸਮੁੱਚੇ ਸਟਾਫ਼ ਨੇ ਆਰਤੀ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਪ੍ਰੇਰਿਤ ਕਰਦੀਆਂ ਹਨ।
ਪਿਛਲੀ ਖ਼ਬਰ ਫ਼ਾਜ਼ਿਲਕਾ ਦੇ ਪਿੰਡਾਂ ’ਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿਖਾਈ ਡਾਕੂਮੈਂਟਰੀ ਫ਼ਿਲਮ ਅਗਲੀ ਖ਼ਬਰ ਆਤਮਾ ਸਕੀਮ ਤਹਿਤ ਸੀ.ਆਈ.ਪੀ.ਐੱਚ.ਈ.ਟੀ. ਅਬੋਹਰ ਵਿਖੇ 5 ਰੋਜ਼ਾ ਪੋਲਟਰੀ ਫਾਰਮਿੰਗ ਸਿਖਲਾਈ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।