28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਫ਼ਾਜ਼ਿਲਕਾ ਦੀ ਪ੍ਰਾਚੀਨ ਗਊਸ਼ਾਲਾ ਬਣੀ ਬੇਸਹਾਰਾ ਤੇ ਬਿਮਾਰ ਗਊਵੰਸ਼ ਲਈ ਵਰਦਾਨ

ਅਜੀਤ ਡੈਸਕ 07-05-2026
ਫ਼ਾਜ਼ਿਲਕਾ, 6 ਮਈ (ਦਵਿੰਦਰ ਪਾਲ ਸਿੰਘ)-ਸ਼ਹਿਰ ਦੀ ਪ੍ਰਸਿੱਧ ਅਤੇ ਪ੍ਰਾਚੀਨ ਗਊਸ਼ਾਲਾ, ਜਿਸ ਦਾ ਸੰਚਾਲਨ ਸ੍ਰੀ ਗਊ ਰਕਸ਼ਕਣੀ ਸਭਾ ਵਲੋਂ ਕੀਤਾ ਜਾ ਰਿਹਾ ਹੈ, ਬੇਸਹਾਰਾ ਅਤੇ ਬਿਮਾਰ ਗਊਵੰਸ਼ ਦੀ ਸੇਵਾ ਵਿਚ ਮਿਸਾਲ ਪੈਦਾ ਕਰ ਰਹੀ ਹੈ | ਇਸ ਗਊਸ਼ਾਲਾ ਵਿਚ 1600 ਤੋਂ ਵੱਧ ਬੇਸਹਾਰਾ ਗਊਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਕਰੀਬ 150 ਦੁਧਾਰੂ ਗਊਆਂ ਰਾਹੀਂ ਸ਼ਹਿਰ ਵਾਸੀਆਂ ਨੂੰ ਸ਼ੁੱਧ ਦੁੱਧ ਮੁਹੱਈਆ ਕਰਵਾਇਆ ਜਾ ਰਿਹਾ ਹੈ | ਪਸ਼ੂ ਰੋਗਾਂ ਦੇ ਮਾਹਿਰ ਡਾ.ਨਵਜੋਤ ਵਧਾਵਨ ਅਤੇ ਉਨ੍ਹਾਂ ਦੇ ਸਹਾਇਕ ਰਾਜ ਕੁਮਾਰ ਰੋਜ਼ਾਨਾ ਕਰੀਬ ਇਕ ਦਰਜਨ ਬਿਮਾਰ ਅਤੇ ਜ਼ਖਮੀ ਗਊਆਂ ਦਾ ਇਲਾਜ ਕਰਦੇ ਹਨ | ਡਾ.ਵਧਾਵਨ ਨੇ ਦੱਸਿਆ ਕਿ ਗਊਸ਼ਾਲਾ ਵਿਚ ਲੋੜ ਅਨੁਸਾਰ ਗਊਆਂ ਦੀਆਂ ਛੋਟੀਆਂ ਸਰਜਰੀਆਂ ਅਤੇ ਗਰਭਵਤੀ ਗਊਆਂ ਦੇ ਸਿਜ਼ੇਰੀਅਨ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ | ਬਿਮਾਰ ਗਊਆਂ ਨੂੰ ਉਦੋਂ ਤੱਕ ਵਿਸ਼ੇਸ਼ ਵਾਰਡ ਵਿਚ ਰੱਖਿਆ ਜਾਂਦਾ ਹੈ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀਆਂ | ਉਨ੍ਹਾਂ ਦੱਸਿਆ ਕਿ ਹੁਣ ਗਊਸ਼ਾਲਾ ਵਿਚ ਬਿਮਾਰ ਗਊਵੰਸ਼ ਦੇ ਇਲਾਜ ਲਈ 'ਲਿਫ਼ਟ ਸਟੈਂਡ' ਦੀ ਸਹੂਲਤ ਵੀ ਉਪਲਬਧ ਹੈ, ਜਿਸ ਨਾਲ ਇਲਾਜ ਦੌਰਾਨ ਪਸ਼ੂਆਂ ਨੂੰ ਹੋਣ ਵਾਲੀ ਤਕਲੀਫ਼ ਘਟ ਗਈ ਹੈ | ਇਸ ਤੋਂ ਪਹਿਲਾਂ ਰਵਾਇਤੀ ਤਰੀਕਿਆਂ ਨਾਲ ਇਲਾਜ ਦੌਰਾਨ ਕਾਫ਼ੀ ਦਿੱਕਤ ਆਉਂਦੀ ਸੀ | ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ ਇਕ ਆਧੁਨਿਕ ਵੱਡੇ ਸਰਜਰੀ ਰੂਮ ਦੀ ਸਖ਼ਤ ਲੋੜ ਹੈ, ਜਿਸ ਲਈ ਪ੍ਰਬੰਧਕੀ ਕਮੇਟੀ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ |
ਪਿਛਲੀ ਖ਼ਬਰ ਸੇਫ਼ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ ਅਗਲੀ ਖ਼ਬਰ ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀ ਧਰਮਵੀਰ ਨੇ ਕਿੱਕ ਬਾਕਸਿੰਗ 'ਚ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।