27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਿਧਾਇਕ ਗੋਲਡੀ ਕੰਬੋਜ ਨੇ ਬਰਕਤ ਮਾਈਨਰ ਦਾ ਕੀਤਾ ਉਦਘਾਟਨ

ਮੰਡੀ ਲਾਧੂਕਾ, 27 ਨਵੰਬਰ (ਮਨਪ੍ਰੀਤ ਸਿੰਘ ਸੈਣੀ)- ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਬਰਕਤ ਮਾਈਨਰ ਦੀ ਕੰਕਰੀਟ ਲਾਈਨਿੰਗ ਦੇ ਮੁਕੰਮਲ ਹੋਏ ਕੰਮ ਦਾ ਉਦਘਾਟਨ ਕੀਤਾ ਗਿਆ। ਬਰਕਤ ਮਾਈਨਰ ਦੇ ਹੋਏ ਮੁਕੰਮਲ ਕੰਮ ਦਾ ਨੀਂਹ ਪੱਥਰ ਪਿੰਡ ਬਾਹਮਣੀ ਵਾਲਾ ਵਿਖੇ ਬਰਕਤ ਮਾਈਨਰ ਦੇ ਪੁਲ ਦੇ ਨਜ਼ਦੀਕ ਰੱਖਿਆ ਗਿਆ।

ਅਜੀਤ ਡੈਸਕ 28-11-2026
ਮੰਡੀ ਲਾਧੂਕਾ, 27 ਨਵੰਬਰ (ਮਨਪ੍ਰੀਤ ਸਿੰਘ ਸੈਣੀ)- ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਬਰਕਤ ਮਾਈਨਰ ਦੀ ਕੰਕਰੀਟ ਲਾਈਨਿੰਗ ਦੇ ਮੁਕੰਮਲ ਹੋਏ ਕੰਮ ਦਾ ਉਦਘਾਟਨ ਕੀਤਾ ਗਿਆ।ਬਰਕਤ ਮਾਈਨਰ ਦੇ ਹੋਏ ਮੁਕੰਮਲ ਕੰਮ ਦਾ ਨੀਂਹ ਪੱਥਰ ਪਿੰਡ ਬਾਹਮਣੀ ਵਾਲਾ ਵਿਖੇ ਬਰਕਤ ਮਾਈਨਰ ਦੇ ਪੁਲ ਦੇ ਨਜ਼ਦੀਕ ਰੱਖਿਆ ਗਿਆ। ਇਸ ਮੌਕੇ ਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਹਲਕੇ ਦੇ ਕਿਸੇ ਵੀ ਪਿੰਡ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਹਲਕੇ ਦੇ ਸਮੂਹ ਪਿੰਡਾਂ ਵਿਚ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਨਹਿਰੀ ਵਿਭਾਗ ਦੇ ਐਕਸੀਅਨ ਗਿਤੇਸ਼ ਉਪਵੇਜਾ, ਐੱਸ.ਡੀ.ਓ ਲਖਨਪਾਲ, ਪਰਮਜੀਤ ਕੌਰ ਸਰਪੰਚ ਰੰਗੀਲਾ, ਪਿੰਡ ਬਾਹਮਣੀ ਵਾਲਾ ਦੇ ਸਰਪੰਚ ਬਲਵੀਰ ਸਿੰਘ, ਬਲਾਕ ਸੰਮਤੀ ਮੈਂਬਰ ਰੇਸ਼ਮ ਸਿੰਘ, ਸਾਬਕਾ ਸਰਪੰਚ ਕ੍ਰਿਸ਼ਨ ਸਿੰਘ, ਸੋਨੂੰ, ਸੋਨੂੰ ਥਿੰਦ, ਰਿੰਕਲ ਗੂੰਬਰ ਪੰਚ, ਸੁਰਜੀਤ ਸਿੰਘ ਪੰਚ, ਨੂਰਾ ਸਿੰਘ, ਪਿੰਡ ਖੁੰਡ ਵਾਲਾ ਤੋਂ ਸਰਪੰਚ ਰਾਜਿੰਦਰ ਸਿੰਘ, ਸਾਬਕਾ ਸਰਪੰਚ ਸੁਖਕਰਨ ਸਿੰਘ , ਸੰਦੇਸ਼ ਕੰਬੋਜ ਵਾਈਸ ਪ੍ਰਧਾਨ ਬੰਦੀ ਵਾਲਾ, ਚੱਕ ਸਿੰਘੇ ਵਾਲਾ ਸੈਣੀਆ ਤੋਂ ਲਵਪ੍ਰੀਤ ਸਿੰਘ ਸੈਣੀ ਕਲੱਬ ਪ੍ਰਧਾਨ, ਗੁਰਜੰਟ ਸਿੰਘ ਪੰਚ ਰੰਗੀਲਾ ਅਤੇ ਪਿੰਡ ਦੇ ਸਮੂਹ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਹੈਰੋਇਨ ਦਾ ਨਸ਼ਾ ਕਰਦਾ ਇਕ ਕਾਬੂ ਅਗਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਦੇ ਐਮ . ਐੱਡ . ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।