19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਆਪ 'ਚ ਸ਼ਾਮਿਲ ਹੋਣਾ ਸਿਰਫ਼ ਝੂਠੀ ਅਫ਼ਵਾਹ-ਜਥੇਦਾਰ ਚਰਨ ਸਿੰਘ

ਅਜੀਤ ਡੈਸਕ 16-04-2026
ਮੰਡੀ ਅਰਨੀਵਾਲਾ,15 ਅਪ੍ਰੈਲ(ਨਿਸ਼ਾਨ ਸਿੰਘ ਮੋਹਲਾ)-ਸੀਨੀਅਰ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਜਥੇਦਾਰ ਚਰਨ ਸਿੰਘ ਕੰਧਵਾਲਾ ਹਾਜ਼ਰ ਖਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਨਹੀਂ ਹੋ ਰਹੇ | ਉਹਨਾਂ ਨੇ ਕਿਹਾ ਕਿ ਇਸ ਸਬੰਧੀ ਸਿਰਫ਼ ਝੂਠੀ ਅਫ਼ਵਾਹ ਫੈਲਾਈ ਜਾ ਰਹੀ ਹੈ | ਜਥੇ. ਚਰਨ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਰਕਿੰਗ ਕਮੇਟੀ ਮੈਂਬਰ ਹਨ ਅਤੇ ਡੈਲੀਗੇਟ ਮੈਂਬਰ ਹਨ | ਉਹਨਾਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਉਹਨਾਂ ਕਿਹਾ ਕਿ ਢਾਣੀ ਬੂਟਾ ਸਿੰਘ ਦੀ ਸਰਪੰਚੀ ਉਹਨਾਂ ਦੇ ਪਰਿਵਾਰਕ ਕੋਲ ਹੋਣ ਕਰਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਉਹਨਾਂ ਦੇ ਗ੍ਰਹਿ ਵਿਖੇ ਸਿਰਫ਼ ਪੰਚਾਇਤੀ ਕੰਮਾਂ ਲਈ ਆ ਰਹੇ ਹਨ |
ਪਿਛਲੀ ਖ਼ਬਰ ਚਰਨਜੀਤ ਸਿੰਘ ਘੁੜਿਆਣਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਮੇਰਾ ਅਬੋਹਰ ਸੰਸਥਾ ਨੇ ਪ੍ਰੋਜੈਕਟ ਸਰ ਕੀ ਛੱਤ ਤਹਿਤ ਕੰਮ ਕੀਤਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।