ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ)-ਉਪਮੰਡਲ ਦੇ ਪਿੰਡ ਬਾਧਾ 'ਚ ਸ਼ਾਨਦਾਰ ਕਿ੍ਕਟ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ | ਇਸ ਟੂਰਨਾਮੈਂਟ ਵਿਚ ਵੱਖ-ਵੱਖ ਟੀਮਾਂ ਨੇ ਭਾਗ ਲਿਆ ਅਤੇ ਖੇਡ ਮੈਦਾਨ ਵਿਚ ਜੋਸ਼ ਅਤੇ ਜਜ਼ਬੇ ਨਾਲ ਭਰਪੂਰ ਮੁਕਾਬਲੇ ਵੇਖਣ ਨੂੰ ਮਿਲੇ | ਪਿੰਡ ਦੇ ਵੱਡੇ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਵਰਗ ਦੇ ਲੋਕਾਂ ਨੇ ਇਸ ਖੇਡ ਮੇਲੇ ਦਾ ਲੁਤਫ਼ ਉਠਾਇਆ | ਇਸ ਮੌਕੇ ਖਾਸ ਤੌਰ 'ਤੇ ਟੀਮ ਪੂਜਾ ਲੂਥਰਾ ਦੀ ਹਾਜ਼ਰੀ ਰਹੀ | ਪੂਜਾ ਲੂਥਰਾ ਨੇ ਮੈਦਾਨ ਵਿਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਉਤਸ਼ਾਹ ਨੂੰ ਹੋਰ ਵਧਾਇਆ | ਇਸ ਮੌਕੇ ਪੂਜਾ ਲੂਥਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਦੀ ਦਿਸ਼ਾ ਵਿਚ ਲੈ ਕੇ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਕਿ੍ਕੇਟ ਵਰਗੀਆਂ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ, ਸਗੋਂ ਇਹ ਸਾਨੂੰ ਅਨੁਸ਼ਾਸਨ, ਟੀਮ ਵਰਕ ਅਤੇ ਸਬਰ ਦੀ ਸਿੱਖ ਵੀ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਅਜਿਹੇ ਟੂਰਨਾਮੈਂਟ ਪਿੰਡਾਂ ਵਿਚ ਛੁਪੀ ਹੋਈ ਪ੍ਰਤਿਭਾ ਨੂੰ ਬਾਹਰ ਲਿਆਉਣ ਦਾ ਵਧੀਆ ਸਾਧਨ ਹਨ |ਅੰਤ ਵਿਚ ਪੂਜਾ ਲੂਥਰਾ ਨੇ ਟੂਰਨਾਮੈਂਟ ਦੀ ਸਫਲ ਆਯੋਜਨ ਲਈ ਕਮੇਟੀ ਦੇ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ |