18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਐਸ.ਸੀ./ਐਸ.ਟੀ/ਓ.ਬੀ.ਸੀ. ਮਹਾਂ ਸੰਘਰਸ਼ ਕਮੇਟੀ ਵਲੋਂ ਧੂਮਧਾਮ ਨਾਲ ਮਨਾਈ ਅੰਬੇਡਕਰ ਜਯੰਤੀ

ਅਜੀਤ ਡੈਸਕ 15-04-2026
ਜਲਾਲਾਬਾਦ, 14 ਅਪ੍ਰੈਲ (ਪਰੂਥੀ) -ਐਸ. ਸੀ./ ਐਸ.ਟੀ/ਓ.ਬੀ.ਸੀ. ਮਹਾਂ ਸੰਘਰਸ਼ ਕਮੇਟੀ ਅਤੇ ਡਾ.ਭੀਮ ਰਾਓ ਅੰਬੇਦਕਰ ਵੈਲਫੇਅਰ ਸੁਸਾਇਟੀ (ਰਜਿ.) ਜਲਾਲਾਬਾਦ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਦੇ ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਨ ਪ੍ਰਧਾਨ ਰੋਹਿਤ ਗੁਡਾਲੀਆਂ ਦੀ ਪ੍ਰਧਾਨਗੀ ਹੇਠ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬਾਬਾ ਸਾਹਿਬ ਦੀ ਤਸਵੀਰ ਨੂੰ ਫੁੱਲ ਪਾਏ ਗਏ | ਆਯੋਜਿਤ ਸਮਾਗਮ ਵਿਚ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਆੜ੍ਹਤੀ ਯੂਨੀਅਨ ਜਲਾਲਾਬਾਦ ਦੇ ਪ੍ਰਧਾਨ ਮਨਜੀਤ ਸਿੰਘ ਜੱਜ ਦਰਗਨ, ਸੁਖਵਿੰਦਰ ਸਿੰਘ, ਭਾਜਪਾ ਨੇਤਾ ਪੂਰਨ ਚੰਦ ਮੁਜੈਦੀਆ, ਐਕਸੀਅਨ ਫੁੰਮਣ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਰਾਜ ਸਿੰਘ ਡਿੱਬੀਪੁਰਾ, ਡਾ.ਜੇ.ਪੀ. ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਪੁੱਜੀਆਂ | ਇਸ ਮੌਕੇ ਹੋਰਾਂ ਤੋਂ ਇਲਾਵਾ ਸੈਕਟਰੀ ਮਾ.ਜੋਗਿੰਦਰ ਪਾਲ ਸਿੰਘ, ਡਾ. ਕੌਰ ਸਿੰਘ, ਬਲਦੇਵ ਸਿੰਘ, ਗੁਰਮੇਜ ਲਾਲ ਸਰਪੰਚ, ਲਖਵੀਰ ਸਿੰਘ ਲੱਧੜ, ਮਾ. ਗੁਰਮੀਤ ਸਿੰਘ ਢਾਬਾਂ, ਦੇਸ ਰਾਜ ਗੁਡਾਲੀਆਂ, ਵੀਰ ਸਿੰਘ, ਦੁਲੀ ਚੰਦ, ਐਡਵੋਕੇਟ ਪਰਮਜੀਤ ਢਾਬਾਂ, ਗੁਰਦੇਵ ਸਿੰਘ, ਡਾ.ਪ੍ਰਕਾਸ਼ ਦੋਸ਼ੀ, ਗਿਆਨ ਚੰਦ, ਡਾ.ਜਗਸੀਰ ਸਿੰਘ ਸੈਦੋ ਕੇ, ਰੰਜੀਵ ਤਮੋਲੀਆਂ, ਓਮ ਪ੍ਰਕਾਸ਼, ਸੂਰਜ, ਡਾ.ਰਮੇਸ਼ ਲਾਡੀ, ਐਡਵੋਕੇਟ ਸੁਖਪਾਲ ਸਿੰਘ ਧਾਲੀਵਾਲ, ਜਗਨੰਦਨ ਸਿੰਘ, ਦੀਪਕ ਕੁਮਾਰ, ਸਤਨਾਮ ਸਿੰਘ ਫਲੀਆਵਾਲਾ, ਹਰਪ੍ਰੀਤ ਸਿੰਘ ਮਹਿਮੀ, ਚੰਨ ਸਿੰਘ, ਬਾਬਾ ਕੁਲਵੰਤ ਸਿੰਘ,ਸਰਪੰਚ ਮੰਨੂ ਸਰਪੰਚ ਕੱਟੀਆਵਾਲਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ | ਇਸ ਮੌਕੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ.ਬੀਮ.ਰਾਓ ਅੰਬੇਦਕਰ ਦੇ ਜੀਵਨ 'ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਲੋੜ ਹੈ | ਸਮਾਗਮ ਦੇ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਬਾਬਾ ਸਾਹਿਬ ਦੀ ਯਾਦ ਵਿਚ ਲਾਇਬ੍ਰੇਰੀ ਜਲਦੀ ਸਥਾਪਿਤ ਕੀਤੀ ਜਾਵੇਗੀ | ਸਮਾਗਮ ਵਿਚ ਪਹੁੰਚੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ | ਇਸਦੇ ਇਲਾਵਾ ਵੱਖ ਵੱਖ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਪੜ੍ਹਾਈ ਪ੍ਰਤੀ ਉਤਸ਼ਾਹਿਤ ਕੀਤਾ ਗਿਆ | ਸਟੇਜ ਦੀ ਕਾਰਵਾਈ ਮਾ.ਜੋਗਿੰਦਰ ਪਾਲ ਵਲੋਂ ਬਾਖ਼ੂਬੀ ਚਲਾਈ ਗਈ |
ਪਿਛਲੀ ਖ਼ਬਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਵਲੋਂ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਅਬੋਹਰ ਅਨਾਜ ਮੰਡੀ 'ਚ ਹਲਕਾ ਇੰਚਾਰਜ ਅਰੁਣ ਨਾਰੰਗ ਅਤੇ ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਸ਼ੁਰੂ ਕਰਵਾਈ ਖਰੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।