ਬੱਲੂਆਣਾ, 1 ਅਪ੍ਰੈਲ (ਢਿੱਲੋਂ)-ਬੀਤੇ ਦਿਨੀਂ ਬੱਲੂਆਣਾ ਇਲਾਕੇ ਅੰਦਰ ਹੋਈ ਤੇਜ਼ ਵਰਖਾ ਅਤੇ ਗੜੇ੍ਹਮਾਰੀ ਕਾਰਨ ਹਲਕੇ ਦੇ ਪਿੰਡ ਬਹਾਦਰ ਖੇੜਾ 'ਚ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ | ਬੱਲੂਆਣਾ ਅਤੇ ਬਹਾਦਰ ਖੇੜਾ 'ਚ ਕਣਕ ਦੀ ਫ਼ਸਲ ਤਾਂ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ | ਤੇਜ਼ ਝੱਖੜ ਕਾਰਨ ਕਣਕ ਪੂਰੀ ਤਰ੍ਹਾਂ ਨਾਲ ਧਰਤੀ 'ਤੇ ਵਿਛ ਗਈ ਹੈ ਜਿਸ ਨਾਲ ਕਣਕਾਂ ਦੇ ਝਾੜ 'ਤੇ ਬਹੁਤ ਜ਼ਿਆਦਾ ਅਸਰ ਪੈਣ ਦੀ ਸੰਭਾਵਨਾ ਹੈ | ਸੀਤੋ ਗੁੰਨੋ੍ਹੋਂ ਸਬ ਤਹਿਸੀਲ ਅਧੀਨ ਆਉਂਦੇ 14 ਪਿੰਡਾਂ ਵਿਚ ਤੇਜ਼ ਬਰਸਾਤ ਅਤੇ ਗੜੇ੍ਹਮਾਰੀ ਹੋਈ ਹੈ | ਹਲਕੇ ਦੇ ਪਿੰਡ ਢਾਣੀ ਠਾਕਰ, ਚੰਨਣ ਖੇੜਾ ਅਤੇ ਕੇਰਾ ਖੇੜਾ ਵਿਚ ਵੀ ਗੜੇਮਾਰੀ ਹੋਈ ਹੈ |