21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਐੱਸ.ਸੀ.,ਐੱਸ.ਟੀ.,ਓ.ਬੀ.ਸੀ.ਮਹਾਂ ਸੰਘਰਸ਼ ਕਮੇਟੀ ਦਾ ਵਫ਼ਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਮਿਲਿਆ

ਅਜੀਤ ਡੈਸਕ 02-04-2026
ਜਲਾਲਾਬਾਦ, 1 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਐੱਸ.ਸੀ.,ਐੱਸ.ਟੀ.,ਓ.ਬੀ.ਸੀ. ਮਹਾਂ ਸੰਘਰਸ਼ ਕਮੇਟੀ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਐਸ.ਸੀ, ਐਸ.ਟੀ, ਓ.ਬੀ.ਸੀ ਵੈੱਲਫੇਅਰ ਸੋਸਾਇਟੀ ਜਲਾਲਾਬਾਦ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਯਾਦ ਵਿਚ ਜਲਾਲਾਬਾਦ ਦੀ ਦਾਣਾ ਮੰਡੀ ਵਿਚ ਬਾਬਾ ਸਾਹਿਬ ਦੇ ਨਾਮ 'ਤੇ ਡਾਕਟਰ ਭੀਮ ਰਾਓ ਅੰਬੇਡਕਰ ਰੇਹੜੀ ਅਤੇ ਫਲ ਮਾਰਕੀਟ ਬਣਾਉਣ ਤੇ ਪ੍ਰਧਾਨ ਰੋਹਿਤ ਗੁਡਾਲੀਆ ਅਤੇ ਸਾਰੇ ਦਲਿਤ ਸਮਾਜ ਵੱਲੋਂ ਜਲਾਲਾਬਾਦ ਹਲਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਧੰਨਵਾਦ ਕੀਤਾ | ਇੱਥੇ ਦੱਸ ਦੇਈਏ ਕਿ ਬਾਬਾ ਸਾਹਿਬ ਦੀ ਯਾਦ ਵਿਚ ਇਹ ਮਾਰਕੀਟ ਬਣਾਈ ਗਈ ਹੈ | ਇਸ ਮੌਕੇ ਪ੍ਰਧਾਨ ਰੋਹਿਤ ਗੁਡਾਲੀਆ, ਸੀਨੀਅਰ ਮੀਤ ਪ੍ਰਧਾਨ ਦਿਹਾਤੀ ਜਨਰਲ ਸੈਕਟਰੀ ਗੁਰਭੇਜ ਸਿੰਘ ਸੈਦੋ ਕੇ, ਮਾਸਟਰ ਬਲਵੀਰ ਪੁਆਰ, ਬਲਦੇਵ ਸਿੰਘ, ਤਿਲਕ ਰਾਜ ਸਰਪੰਚ, ਮੀਤ ਪ੍ਰਧਾਨ ਰੰਜੀਵ ਤਮੋਲੀਆ, ਜੁਆਇੰਟ ਕੈਸ਼ੀਅਰ ਨਿਰਭੈ ਸਿੰਘ ਸਲਾਹਕਾਰ ਦੇਸਰਾਜ ਗੁਡਾਲੀਆ, ਗਿਆਨ ਚੰਦ ਐਕਸ ਐਸ.ਡੀ.ਓ, ਰਮੇਸ਼ ਕੁਮਾਰ ਲਾਡੀ, ਦਰਸ਼ਨ ਪੁਆਰ, ਰਕੇਸ਼ ਰੋਂਜੀਆ ਡਾਕਟਰ ਅਮਰਜੀਤ, ਰਮੇਸ਼ਾ ਨੰਦਾ, ਓਮ ਪ੍ਰਕਾਸ਼ ਬੱਲੂਆਣਾ ਆਦਿ ਨੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਇੱਥੇ ਸਾਰੇ ਦਲਿਤ ਸਮਾਜ ਵੱਲੋਂ ਭਰਪੂਰ ਜ਼ੋਰ ਦੇ ਕੇ ਕਿਹਾ ਕਿ ਜਲਾਲਾਬਾਦ ਦੇ ਵਿਚ ਬਾਬਾ ਸਾਹਿਬ ਦੇ ਨਾਮ ਤੇ ਇੱਕ ਭਵਨ ਬਣਾਇਆ ਜਾਵੇ |
ਪਿਛਲੀ ਖ਼ਬਰ ਸਰਕਾਰ ਨੇ ਆੜ੍ਹਤੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਤੇਜ਼-ਸਚਦੇਵਾ ਅਗਲੀ ਖ਼ਬਰ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਭਲਵਾਨ ਨੇ ਸੇਵਾ ਮੁਕਤੀ ਸਮਾਗਮ ਮਨਾਇਆ ਵੱਖਰੇ ਢੰਗ ਨਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।