21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਭਲਵਾਨ ਨੇ ਸੇਵਾ ਮੁਕਤੀ ਸਮਾਗਮ ਮਨਾਇਆ ਵੱਖਰੇ ਢੰਗ ਨਾਲ

ਅਜੀਤ ਡੈਸਕ 02-04-2026
ਮੰਡੀ ਅਰਨੀਵਾਲਾ, 1ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਪੰਜਾਬ ਪੁਲਿਸ ਥਾਣਾ ਅਰਨੀਵਾਲਾ ਵਿਚੋਂ ਸਹਾਇਕ ਥਾਣੇਦਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਵਾਲੇ ਹਰਵਿੰਦਰ ਸਿੰਘ ਭਲਵਾਨ ਨੇ ਆਪਣੀ ਸੇਵਾ ਮੁਕਤੀ 'ਤੇ ਇਕ ਮਿਸਾਲ ਕਾਇਮ ਕੀਤੀ ਹੈ | ਉਸ ਨੇ ਮਰਨ ਉਪਰੰਤ ਆਪਣੇ ਸਰੀਰ ਨੂੰ ਮੈਡੀਕਲ ਖੋਜ ਕਾਰਜਾਂ ਦੇ ਲਈ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ | ਇਸੇ ਤਰ੍ਹਾਂ ਉਸ ਵਲੋਂ ਆਪਣੀ ਸੇਵਾ ਮੁਕਤੀ ਮੌਕੇ ਲੋਕਾਂ ਨੂੰ ਵਿਗਿਆਨਿਕ ਨਜ਼ਰੀਆ ਅਪਣਾਉਣ ਦੇ ਲਈ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਅਤੇ ਤਰਕਸ਼ੀਲਾਂ ਦੇ ਜਾਦੂ ਟਿ੍ਕ ਦਾ ਸ਼ੋਅ ਕਰਵਾਇਆ | ਹਰਵਿੰਦਰ ਸਿੰਘ ਭਲਵਾਨ ਨੇ ਆਪਣੀ ਸੇਵਾ ਮੁਕਤੀ 'ਤੇ ਨੱਚ ਟੱਪ ਕੇ ਜਸ਼ਨ ਮਨਾਉਣ ਦੀ ਥਾਂ 'ਤੇ ਲੋਕ ਪੱਖੀ ਅਤੇ ਇਨਕਲਾਬੀ ਗਾਇਕ ਜਗਸੀਰ ਜੀਂਦਾ ਰਾਹੀਂ ਲੋਕਾਂ ਨੂੰ ਲੋਕ ਭਲਾਈ ਦੇ ਕੰਮ ਕਰਨ ਦਾ ਸੁਨੇਹਾ ਦਿੱਤਾ | ਇਸ ਮੌਕੇ ਤਰਕਸ਼ੀਲ ਕਮੇਟੀ ਵਲੋਂ ਉਸ ਨੂੰ ਕਿਤਾਬਾਂ ਭੇਟ ਕਰਕੇ ਉਸ ਦਾ ਸਨਮਾਨ ਕੀਤਾ ਗਿਆ | ਇਨਕਲਾਬੀ ਗਾਇਕ ਜਗਸੀਰ ਜੀਂਦਾ ਨੇ ਇਨਕਲਾਬੀ ਬੋਲੀਆਂ ਵੀ ਪੇਸ਼ ਕੀਤੀਆਂ | ਤਰਕਸ਼ੀਲ ਆਗੂ ਰਾਮ ਸਿੰਘ ਨਿਰਮਾਣ ਅਤੇ ਕੁਲਵੰਤ ਸਿੰਘ ਨੇ ਜਾਦੂ ਦੇ ਟਰਿਕ ਪੇਸ਼ ਕੀਤੇ | ਇਸ ਮੌਕੇ ਤਰਕਸ਼ੀਲ ਬਿੰਦਰ ਖਿਓਵਾਲੀ ਸਮੇਤ ਹੋਰ ਵੀ ਅਗਾਂਹਵਧੂ ਸੋਚ ਦੇ ਧਾਰਨੀ ਦੋਸਤ ਮਿੱਤਰ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ.ਸੀ.,ਐੱਸ.ਟੀ.,ਓ.ਬੀ.ਸੀ.ਮਹਾਂ ਸੰਘਰਸ਼ ਕਮੇਟੀ ਦਾ ਵਫ਼ਦ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੂੰ ਮਿਲਿਆ ਅਗਲੀ ਖ਼ਬਰ ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਜਲਾਲਾਬਾਦ ਵਿਖੇ ਮਨੁੱਖੀ ਜੀਵਨ ਦਾ ਸੰਗੀਤਕ ਸੰਬੰਧੀ 'ਤੇ ਐਕਸਟੈਨਸ਼ਨ ਲੈਕਚਰ ਕਰਵਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।