07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਜਲਾਲਾਬਾਦ ਵਿਖੇ ਸ੍ਰੀ ਸੋਮਨਾਥ ਜੋਤਿਰਲਿੰਗ ਦੇ ਦਰਸ਼ਨਾਂ ਲਈ ਉਮੜਿਆ ਸ਼ਰਧਾ ਦਾ ਸੈਲਾਬ <br/>

ਅਜੀਤ ਡੈਸਕ 09-03-2026
ਜਲਾਲਾਬਾਦ, 8 ਮਾਰਚ (ਕਰਨ ਚੁਚਰਾ)-ਸਥਾਨਕ ਬਾਗ਼ ਕਾਲੋਨੀ ਸਥਿਤ ਪਾਰਕ ਵਿਚ ਆਰਟ ਆਫ਼ ਲਿਵਿੰਗ ਪਰਿਵਾਰ ਅਤੇ ਮਾਰਨਿੰਗ ਕਲੱਬ ਦੇ ਸਾਂਝੇ ਸਹਿਯੋਗ ਨਾਲ ਸ੍ਰੀ ਸੋਮਨਾਥ ਜੋਤਿਰਲਿੰਗ ਦਰਸ਼ਨਾਂ ਦਾ ਅਦਭੁਤ ਅਤੇ ਦਿਵਿਆ ਆਯੋਜਨ ਕੀਤਾ ਗਿਆ | ਇਸ ਅਧਿਆਤਮਿਕ ਸਮਾਗਮ ਵਿਚ 1500 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਜੋਤਿਰਲਿੰਗ ਦੇ ਦਰਸ਼ਨ ਕਰਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਪ੍ਰੋਗਰਾਮ ਦੌਰਾਨ ਬੈਂਗਲੁਰੂ ਤੋਂ ਪਹੁੰਚੇ ਸਵਾਮੀ ਸਹਜਾਨੰਦ ਅਤੇ ਵੈਦਿਕ ਬ੍ਰਾਹਮਣਾਂ ਦੀ ਦੇਖ-ਰੇਖ ਹੇਠ ਰੁਦਰ ਅਭਿਸ਼ੇਕ ਅਤੇ ਪੂਜਾ ਅਰਚਨਾ ਕਰਵਾਈ ਗਈ | ਇਸ ਮੌਕੇ ਦੱਸਿਆ ਗਿਆ ਕਿ ਗੁਜਰਾਤ ਸਥਿਤ ਸੋਮਨਾਥ ਮੰਦਰ ਦੇ ਇਸ ਪਵਿੱਤਰ ਜੋਤਿਰਲਿੰਗ ਦੇ ਅਵਸ਼ੇਸ਼ਾਂ ਨੂੰ 11ਵੀਂ ਸਦੀ ਵਿਚ ਮਹਿਮੂਦ ਗ਼ਜ਼ਨੀ ਦੇ ਹਮਲੇ ਦੌਰਾਨ ਇਕ ਬ੍ਰਾਹਮਣ ਪਰਿਵਾਰ ਨੇ ਬੜੀ ਹਿੰਮਤ ਨਾਲ ਸੰਭਾਲ ਕੇ ਰੱਖਿਆ ਸੀ | ਬਾਅਦ ਵਿਚ ਇਹ ਅਵਸ਼ੇਸ਼ ਰਵੀ ਸ਼ੰਕਰ ਨੂੰ ਸੌਂਪੇ ਗਏ, ਜਿਨ੍ਹਾਂ ਦੇ ਮਾਰਗਦਰਸ਼ਨ ਹੇਠ ਹੁਣ ਦੇਸ਼ ਭਰ ਵਿਚ ਇਨ੍ਹਾਂ ਦੇ ਦਰਸ਼ਨਾਂ ਲਈ ਯਾਤਰਾ ਕੱਢੀ ਜਾ ਰਹੀ ਹੈ | ਸਮਾਗਮ ਵਿਚ ਕਰਵਾਏ ਗਏ ਮਨਮੋਹਕ ਸਤਸੰਗ ਅਤੇ ਮੰਤਰ ਉਚਾਰਨ ਨੇ ਪੂਰੇ ਮਾਹੌਲ ਨੂੰ ਸ਼ਿਵਮਈ ਬਣਾ ਦਿੱਤਾ | ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਨੇ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਭੋਲੇਨਾਥ ਦਾ ਆਸ਼ੀਰਵਾਦ ਲਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਆਯੋਜਨ ਸਾਡੀ ਸਨਾਤਨ ਸੰਸਕਿ੍ਤੀ ਅਤੇ ਇਤਿਹਾਸਕ ਵਿਰਾਸਤ ਦਾ ਜੀਵਤ ਪ੍ਰਤੀਕ ਹੈ | ਸੰਸਥਾ ਵਲੋਂ ਆਈਆਂ ਸੰਗਤਾਂ ਲਈ ਲੰਗਰ ਪ੍ਰਸਾਦ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ |

ਪਿਛਲੀ ਖ਼ਬਰ ਜਾਖੜ ਟਰੱਸਟ ਨੇ ਆਧਾਰਸ਼ਿਲਾ ਸਕੂਲ ਦੀ ਨਿਰਦੇਸ਼ਕ ਅਨਾਮਿਕਾ ਗੁਪਤਾ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਕੀਤਾ ਸਨਮਾਨਿਤ... ਅਗਲੀ ਖ਼ਬਰ ਆਸ਼ਾ ਵਰਕਰਾਂ ਦੇ ਸਾਂਝੇ ਮੋਰਚੇ ਨੇ ਮੰਗਾਂ ਨੂੰ ਲੈ ਕੇ ਉਪ ਮੰਡਲ ਮੈਜਿਸਟਰੇਟ ਨੂੰ ਸੌਂਪਿਆ ਮੰਗ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।