28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਰਪੰਚ ਭਜਨ ਲਾਲ ਨੇ ਬਤੌਰ ਅਬਜ਼ਰਵਰ ਸੰਭਾਲੀ ਕਮਾਨ <br/>

ਭਜਨ ਲਾਲ ਬੱਲੂਆਣਾ ਆਮ ਆਦਮੀ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ | ਤਸਵੀਰ-ਜਸਮੇਲ ਸਿੰਘ ਢਿੱਲੋਂ <br/> 20-02-2026
ਬੱਲੂਆਣਾ, 19 ਫਰਵਰੀ (ਜਸਮੇਲ ਸਿੰਘ ਢਿੱਲੋਂ)-ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਵਿਕਾਸ ਭਵਨ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਵਿੰਗ ਦੇ ਹਲਕਾ ਬੱਲੂਆਣਾ ਦੇ ਵਾਈਸ ਕੋਆਰਡੀਨੇਟਰ ਅਤੇ ਬੱਲੂਆਣਾ ਦੇ ਮੌਜੂਦਾ ਸਰਪੰਚ ਭਜਨ ਲਾਲ ਨੇ ਹਲਕਾ ਅਬੋਹਰ ਦੇ 11 ਪਿੰਡਾਂ ਜਿਸ ਵਿਚ ਭੰਗਰ ਖੇੜਾ, ਗਿੱਦੜਾਂ ਵਾਲੀ, ਗੁੰਮਜਾਲ, ਹਰੀਪੁਰਾ, ਅੱਚਾੜਿੱਕੀ, ਮੌਜਗੜ੍ਹ, ਦਲਮੀਰ ਖੇੜਾ, ਦੌਲਤਪੁਰਾ, ਪੱਟੀ ਬੀਲਾ, ਸੱਪਾਂ ਵਾਲੀ ਅਤੇ ਢਾਣੀ ਕਾਲੂ ਰਾਮ ਵਿਚ ਬਤੌਰ ਅਬਜ਼ਰਵਰ ਦੌਰਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਦੇ ਦੱਸਣ ਮੁਤਾਬਿਕ ਪਹਿਲੇ ਦੌਰ ਵਿਚ ਉਹ ਹਰ ਰੋਜ਼ ਬਲਾਕ ਪ੍ਰਧਾਨ ਬਲਦੇਵ ਕੰਬੋਜ ਅਤੇ ਰਾਮ ਸਿੰਘ ਬਿਸ਼ਨੋਈ ਨਾਲ ਰਾਬਤਾ ਕਾਇਮ ਕਰਕੇ ਵੱਖ ਵੱਖ ਵਿੰਗਾ ਦੇ ਪ੍ਰਧਾਨਾਂ, ਹੋਰ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਨਾਲ ਮਿਲਣੀ ਕਰ ਰਹੇ ਹਨ | ਪਾਰਟੀ ਵਰਕਰਾਂ ਵਲੋਂ ਚੰਗਾ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡਾਂ ਦੇ ਲੋਕ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਖ਼ੁਸ਼ ਹਨ, ਖ਼ਾਸ ਕਰਕੇ ਸਿਹਤ ਬੀਮਾ ਯੋਜਨਾ ਦੀ ਹਰ ਪਿੰਡ ਵਿਚ ਚਰਚਾ ਹੋ ਰਹੀ ਹੈ | ਭਜਨ ਲਾਲ ਨੇ ਇਹ ਵੀ ਦੱਸਿਆ ਕਿ ਲਗਭਗ ਤਿੰਨ ਹਫ਼ਤਿਆਂ ਵਿਚ ਸਾਰੇ ਪਿੰਡਾਂ ਦਾ ਡਾਟਾ ਮੁਕੰਮਲ ਕਰਕੇ ਹਾਈਕਮਾਂਡ ਨੂੰ ਭੇਜ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਚੰਡੀਗੜ੍ਹ ਰੀਅਲਟਰ ਹੱਤਿਆ ਮਾਮਲੇ 'ਚ ਲਾਰੈਂਸ ਬਿਸ਼ਨੋਈ ਬਰੀ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ. ਪ੍ਰੀਖਿਆ 'ਚ ਰਚਿਆ ਇਤਿਹਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।