17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲੋਕ ਜਨਸ਼ਕਤੀ ਪਾਰਟੀ ਵਿਧਾਨ ਸਭਾ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਚੋਣਾਂ ਲੜੇਗੀ-ਗਹਿਰੀ ਵਾਲਾ

ਅਜੀਤ ਡੈਸਕ 23-01-2026
ਅਬੋਹਰ, 22 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਤੇ ਆਲ ਇੰਡੀਆ ਗਰਾਮ ਸਭਾ ਵਿਕਾਸ ਕਮੇਟੀ ਪੰਜਾਬ ਪ੍ਰਦੇਸ਼ ਦੇ ਉਪ ਪ੍ਰਧਾਨ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਦੱਸਿਆ ਕਿ ਸਾਡੇ ਨੇਤਾ ਤੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ਼ ਪਾਸਵਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਸੂਬੇ ਅੰਦਰ ਪੰਜਾਬ ਫ਼ਸਟ ਤੇ ਪੰਜਾਬੀ ਫ਼ਸਟ ਬਣਾਉਣ ਲਈ ਸੂਬੇ ਦੇ ਹਰੇਕ ਜ਼ਿਲ੍ਹੇ, ਸ਼ਹਿਰ, ਮੰਡੀਆਂ ਤੋਂ ਲੈ ਕੇ ਪਿੰਡਾਂ ਵਿਚ ਵੱਸਦੇ ਪੰਜਾਬੀਆਂ ਤੱਕ ਆਪਣੀ ਪਹੁੰਚ ਕਰਦੇ ਹੋਏ ਗੁਰੂ ਫ਼ਕੀਰਾਂ ਦੀ ਧਰਤੀ ਪੰਜਾਬ ਦੇ ਲੋਕਾਂ ਨੂੰ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦੀਆਂ ਚੰਗੀਆਂ ਨੀਤੀਆਂ ਤੇ ਗਤੀਵਿਧੀਆਂ ਬਾਰੇ ਜਾਣੂ ਕਰਵਾ ਰਹੇ ਹਾਂ ਤਾਂ ਜੋ ਪੰਜਾਬ ਦੇ ਲੋਕਾਂ ਦੀ ਪੁਰਜ਼ੋਰ ਮੰਗ 'ਤੇ ਪੰਜਾਬ ਅੰਦਰ ਚੌਥਾ ਬਦਲ ਲਿਆ ਕੇ ਲੋਕ ਜਨ ਸ਼ਕਤੀ ਪਾਰਟੀ ਦੀ ਮਜ਼ਬੂਤ ਸਰਕਾਰ ਬਣਾਈ ਜਾ ਸਕੇ | ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ਼ ਪਾਸਵਾਨ ਦੇ ਅਤਿ ਨਜ਼ਦੀਕੀ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਅੱਜ ਜੰਗਲ ਰਾਜ ਦੇ ਖ਼ਤਰਨਾਕ ਮਾਹੌਲ 'ਚੋਂ ਗੁਜ਼ਰ ਰਿਹਾ ਹੈ | ਚਾਰ ਚੁਫੇਰੇ ਸ਼ਰੇਆਮ ਕਤਲ, ਗੁੰਡਾਗਰਦੀ ਅਤੇ ਲੁੱਟ ਖੋਹ ਤੋਂ ਲੈ ਕੇ ਵਪਾਰੀਆਂ ਤੋਂ ਫਿਰੋਤੀਆਂ ਮੰਗਣ ਤੱਕ ਦੀਆਂ ਵਾਰਦਾਤਾਂ ਨੂੰ ਬਿਨਾਂ ਕਿਸੇ ਡਰ ਤੋਂ ਵੱਡੇ ਪੱਧਰ 'ਤੇ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਡਰਾ ਧਮਕਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਬਟੋਰ ਕੇ ਦੂਜੀ ਵਾਰ ਸਰਕਾਰ ਬਣਾਈ ਜਾ ਸਕੇ ਪਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਇਸ ਵਾਰ 'ਆਪ' ਸਰਕਾਰ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਪੰਜਾਬ ਅੰਦਰ ਚੌਥੇ ਬਦਲ ਦੀ ਉਡੀਕ 'ਚ ਲੋਕ ਜਨ ਸ਼ਕਤੀ ਪਾਰਟੀ ਰਾਮ ਬਿਲਾਸ ਦੀ ਆਪਣੀ ਲੋਕ ਪੱਖੀ ਸਰਕਾਰ ਬਣਾਉਣ ਲਈ ਤਰਲੋ ਮੱਛੀ ਹੋ ਰਹੇ ਹਨ |
ਪਿਛਲੀ ਖ਼ਬਰ ਸੂਬਾ ਪੱਧਰੀ ਗਣਤੰਤਰ ਦਿਵਸ ਸਮਾਗਮਾਂ ਨੂੰ ਲੈ ਕੇ ਜ਼ਿਲ੍ਹਾ ਫ਼ਾਜ਼ਿਲਕਾ 'ਚ ਸੁਰੱਖਿਆ ਚੌਕਸ-ਐੱਸ. ਐੱਸ. ਪੀ. ਅਗਲੀ ਖ਼ਬਰ ਪਦਮਸ੍ਰੀ ਰਜਿੰਦਰ ਗੁਪਤਾ 'ਉਦਯੋਗ-ਸੰਸਥਾਨ ਭਾਗੀਦਾਰੀ ਪ੍ਰੋਗਰਾਮ' ਤਹਿਤ ਸਲਾਇਟ ਲੌਂਗੋਵਾਲ ਪੁੱਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।