ਗੁਰਦਾਸਪੁਰ ਹਾਈਵੇ ’ਤੇ ਓਵਰਲੋਡ ਟਿੱਪਰ ਤੇ ਟਰੈਕਟਰ ਟਰਾਲੀਆਂ ਤੇਜ਼ ਰਫਤਾਰ ਨਾਲ ਚੱਲਣ ਕਾਰਨ ਹਰ ਵੇਲੇ ਹਾਦਸੇ ਵਾਪਰਨ ਦਾ ਡਰ
ਗੁਰਦਾਸਪੁਰ, 29 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਹਾਈਵੇ ਤੇ ਮੁੱਖ ਸੜਕ ’ਤੇ ਓਵਰਲੋਡ ਟਿੱਪਰਾਂ ਤੇ ਟਰੈਕਟਰ ਟਰਾਲੀਆਂ ਮਿੱਟੀ ਨਾਲ ਭਰੀਆਂ ਤੇਜ਼ ਰਫਤਾਰ ਨਾਲ ਚੱਲਣ ਕਰਕੇ ਹਰ ਵੇਲੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜਦੋਂ ਕਿ ਟਰਾਂਸਪੋਰਟ ਵਿਭਾਗ ਸਭ ਕੁਝ ਜਾਣਦਾ ਹੋਇਆ ਮੂਕ ਦਰਸ਼ਕ ਬਣੀ ਬੈਠਾ ਹੈ ਜਿਸ ਕਰਕੇ ਲੋਕਾਂ ਦਾ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਤੇਜ਼ ਰਫਤਾਰ ਮਿੱਟੀ ਨਾਲ ਭਰੀ ਜਾਂਦੀ ਟਰਾਲੀ ਦੀ ਤਸਵੀਰ । ਤਸਵੀਰ: ਵਿਸ਼ਾਲ ਮੁੰਨਾ
30-11-2026