29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਜਥੇ. ਚੰਨਣ ਸਿੰਘ ਬਾਠ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਡੇਰਾ ਬਾਬਾ ਨਾਨਕ, 28 ਨਵੰਬਰ (ਵਿਜੇ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇ. ਚੰਨਣ ਸਿੰਘ ਬਾਠ ਜੋ ਬੀਤੇ ਦਿਨ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਪੰਨਵਾਂ ਝੰਗੀ ਵਿਖੇ ਹੋਇਆ।

ਅਜੀਤ ਡੈਸਕ 29-11-2026
ਡੇਰਾ ਬਾਬਾ ਨਾਨਕ, 28 ਨਵੰਬਰ (ਵਿਜੇ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇ. ਚੰਨਣ ਸਿੰਘ ਬਾਠ ਜੋ ਬੀਤੇ ਦਿਨ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਪਿੰਡ ਪੰਨਵਾਂ ਝੰਗੀ ਵਿਖੇ ਹੋਇਆ। ਸਮਾਗਮ ਦੀ ਅਰੰਭਤਾ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਜਥੇ. ਚੰਨਣ ਸਿੰਘ ਬਾਠ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ, ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ, ਚੇਅਰਮੈਨ ਰਣਜੇਤ ਸਿੰਘ ਬਾਠ, ਜਥੇ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ ਮੈਂਬਰ ਸ਼੍ਰਮਣੀ ਕਮੇਟੀ, ਕਾਮਰੇਡ ਗੁਲਜਾਰ ਸਿੰਘ ਬਸੰਤਕੋਟ, ਜਥੇ. ਬਲਵਿੰਦਰ ਸਿੰਘ ਪੱਖੋਕੇ ਆਦਿ ਨੇ ਉਨ੍ਹਾਂ ਦੀ ਬਹੁਪੱਖੀ ਸ਼ਖਸੀਅਤ ’ਤੇ ਚਾਨਣਾ ਪਾਉਦਿਆਂ ਕਿਹਾ ਕਿ ਜਥੇਦਾਰ ਬਾਠ ਨੇ ਜਿੱਥੇ ਹੱਥੀਂ ਕਿਰਤ ਕਰਦਿਆਂ ਆਪਣੇ ਪਰਿਵਾਰ ਨੂੰ ਸਿਖਰਾਂ ਤੱਕ ਪਹੁੰਚਾਇਆ ਉਥੇ ਹੀ ਹਲਕਾ ਡੇਰਾ ਬਾਬਾ ਨਾਨਕ ਅੰਦਰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕੀਤਾ। ਸਾਬਕਾ ਕੈਬਨਿਟ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਵਲੋਂ ਪਾਰਟੀ ਦੀ ਤਰਫੋਂ ਉਨ੍ਹਾਂ ਦੇ ਵੱਡੇ ਸਪੁੱਤਰ ਜਸਪਾਲ ਸਿੰਘ ਨੂੰ ਦਸਤਾਰ ਭੇਟ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸ਼ਿਵਕਰਨ ਸਿੰਘ ਕਾਹਲੋਂ, ਚੇਅਰਮੈਨ ਮਨਮੋਹਨ ਸਿੰਘ ਪੱਖੋਕੇ, ਜਥੇ. ਰਜਿੰਦਰ ਸਿੰਘ ਵੈਰੋਕੇ, ਮੈਨੇਜਰ ਰਣਜੀਤ ਸਿੰਘ ਕਲਿਆਣਪੁਰ, ਮੈਨੇਜਰ ਸਤਨਾਮ ਸਿੰਘ ਗੌਸਲ, ਵਿਧਾਇਕ ਸਰਵਨ ਸਿੰਘ ਧੁੰਨ, ਭਾਈ ਸੁਖਵਿੰਦਰ ਸਿੰਘ ਅਗਵਾਨ, ਰਮਿੰਦਰਬੀਰ ਸਿੰਘ ਮੈਨੇਜਰ ਮੈਨੇਜਰ ਸ੍ਰੀ ਦਰਬਾਰ ਸਾਹਿਬ, ਬਿਕਰਮਜੀਤ ਸਿੰਘ ਐਡੀਸ਼ਨਲ ਮੈਨੇਜਰ, ਬਾਬਾ ਬਿਸ਼ਨ ਸਿੰਘ ਖਡੂਰ ਸਾਹਿਬ ਵਾਲੇ, ਰੇਸ਼ਮ ਸਿੰਘ ਪੱਡਾ ਚੇਅਰਮੈਨ ਮਾਰਕੀਟ ਕਮੇਟੀ, ਚੇਅਰਮੈਨ ਸੁਖਦੇਵ ਸਿੰਘ ਧਾਰੀਵਾਲ, ਇੰਜੀਨੀਅਰ ਬਲਦੇਵ ਸਿੰਘ, ਰਜੀਵ ਮਦਾਨ ਐਡਵਕੋਟ, ਤਰੁਣ ਕਲਸੀ ਬਟਾਲਾ, ਸੱਜਣ ਸਿੰਘ ਖਲੀਲਪੁਰ, ਇੰਦਰਜੀਤ ਸ਼ਹਿਜਾਦਾ, ਅਮਰਜੀਤ ਸਿੰਘ ਪਾਲੀ, ਪਲਵਿੰਦਰ ਸਿੰਘ ਰਾਮਦਿਵਾਲੀ, ਜਸਪਿੰਦਰ ਸਿੰਘ ਝੰਗੀ, ਬਲਦੇਵ ਸਿੰਘ ਬੂਰਾ, ਸੁਖਦੇਵ ਸਿੰਘ ਭੋਲਾ, ਬਲਦੇਵ ਸਿੰਘ ਤਪਾਲਾ, ਜੋਗਾ ਸਿੰਘ ਮਾਨ, ਤਰਲੋਕ ਸਿੰਘ ਝੰਗੀ, ਸਤਨਾਮ ਸਿੰਘ ਠੇਠਰਕੇ, ਕੁਲਜੀਤ ਸਿੰਘ ਮਝੈਲ, ਸਤਬੀਰ ਸਿੰਘ ਬਿੱਟੂ, ਅਸ਼ੋਕ ਕੁਮਾਰ ਗੋਗੀ ਚੇਅਰਮੈਨ, ਚੇਅਰਮੈਨ ਸਰਬਜੀਤ ਸਿੰਘ ਸ਼ੱਬਾ, ਅਮਨਦੀਪ ਸਿੰਘ ਗਿੱਲ, ਬਚਿੱਤਰ ਸਿੰਘ ਕਲਾਨੌਰ, ਕੁਲਵਿੰਦਰ ਸਿੰਘ ਜੁਗਨੂੰ ਉਪ ਪ੍ਰਧਾਨ ਨਗਰ ਕੌਂਸਲ, ਰਜੇਸ਼ ਕੁਮਾਰ ਬਿੱਟਾ, ਹਰਿੰਦਰ ਸਿੰਘ, ਡਾ. ਅਸ਼ੋਕ ਸੋਨੀ, ਚਰਨਜੀਤ ਸਿੰਘ, ਧਰਮਪਾਲ ਸਿੰਘ, ਪ੍ਰੀਤਮ ਸਿੰਘ ਮੰਗੀਆਂ, ਮਗਵਿੰਦਰ ਸਿੰਘ ਮੰਗੀਆਂ, ਹਰਬੰਸ ਮਸੀਹ ਝੰਗੀ, ਤਰਸੇਮ ਮਸੀਹ, ਰਵੀ ਸ਼ਰਮਾ, ਪ੍ਰੇਮ ਮਸੀਹ, ਡਾਕਟਰ ਗੁਰਪਾਲ ਸਿੰਘ, ਜਸਪਾਲ ਸਿੰਘ ਸਰਪੰਚ, ਬਲਕਾਰ ਸਿੰਘ ਹਰੂਵਾਲ, ਸਤਨਾਮ ਸਿੰਘ ਬੋਪਾਰਾਏ, ਸ਼ਮਸ਼ੇਰ ਸਿੰਘ ਮਲਕਪੁਰ, ਹਰਭਜਨ ਸਿੰਘ ਠੇਕੇਦਾਰ, ਕੁਲਦੀਪ ਸਿੰਘ ਹਰਦੋਰਵਾਲ, ਰਜਵੰਤ ਸਿੰਘ ਆੜ੍ਹਤੀ, ਸਤਵੰਤ ਸਿੰਘ ਮਹਿਤਾ, ਡਾ. ਦਲੇਰ ਸਿੰਘ, ਮੰਗਲ ਸਿੰਘ ਸ਼ਹਿਜਾਦਾ ਆਦਿ ਨੇ ਵੀ ਸ਼ੋਕ ਸਭਾ ’ਚ ਹਾਜ਼ਰੀ ਭਰ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਥੇ. ਅਮਰੀਕ ਸਿੰਘ ਸ਼ਾਹਪੁਰ ਗੋਰਾਇਆ ਤੇ ਪਰਿਵਾਰਕ ਮੈਂਬਰਾਂ ਵਲੋਂ ਸ਼ੋਕ ਸਮਾਗਮ ’ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਪੀ.ਡਬਲਿਯੂ.ਐਸ. ਅਰਲੀ ਈਅਰਜ਼ ਤੇ ਪ੍ਰਤਾਪ ਵਰਲਡ ਸਕੂਲ ਵਿਖੇ ਫਾਊਂਡਰਜ਼ ਡੇਅ ਮਨਾਇਆ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਮਾਤਾ ਸੁਖਵਿੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।