29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਐਡਵੋਕੇਟ ਵਿੱਕੀ ਸਰਪੰਚ ਸੰਗਤੂਵਾਲ ਨੂੰ ਸਦਮਾ, ਪਿਤਾ ਮਹਿੰਦਰ ਸਿੰਘ ਦਾ ਦਿਹਾਂਤ

ਧਿਆਨਪੁਰ, 28 ਨਵੰਬਰ (ਕੁਲਦੀਪ ਸਿੰਘ ਸੋਨੂੰ)- ਪਿੰਡ ਸੰਗਤੂਵਾਲ ਦੇ ਮੌਜੂਦਾ ਸਰਪੰਚ ਸ: ਪਰਿਵਰਤਨ ਸਿੰਘ ਵਿੱਕੀ ਸੰਗਤੂਵਾਲ ਨੂੰ ਉਸ ਸਮੇਂ ਗਹਿਰਾਂ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਕਾਮਰੇਡ ਮਹਿੰਦਰ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਮਰਹੂਮ ਕਾਮਰੇਡ ਮਹਿੰਦਰ ਸਿੰਘ ਸੰਗਤੂਵਾਲ ਲੰਮਾ ਸਮਾਂ ਜ਼ਿਲ੍ਹਾ ਸੀ.

ਕਾਮਰੇਡ ਮਹਿੰਦਰ ਸਿੰਘ ਸੰਗਤੂਵਾਲ 29-11-2026
ਧਿਆਨਪੁਰ, 28 ਨਵੰਬਰ (ਕੁਲਦੀਪ ਸਿੰਘ ਸੋਨੂੰ)- ਪਿੰਡ ਸੰਗਤੂਵਾਲ ਦੇ ਮੌਜੂਦਾ ਸਰਪੰਚ ਸ: ਪਰਿਵਰਤਨ ਸਿੰਘ ਵਿੱਕੀ ਸੰਗਤੂਵਾਲ ਨੂੰ ਉਸ ਸਮੇਂ ਗਹਿਰਾਂ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਕਾਮਰੇਡ ਮਹਿੰਦਰ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਮਰਹੂਮ ਕਾਮਰੇਡ ਮਹਿੰਦਰ ਸਿੰਘ ਸੰਗਤੂਵਾਲ ਲੰਮਾ ਸਮਾਂ ਜ਼ਿਲ੍ਹਾ ਸੀ.ਪੀ.ਆਈ. ਸਕੱਤਰ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਤੇ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਤੋਂ ਇਲਾਵਾ ਨੈਸ਼ਨਲ ਕੌਂਸਲ ਦੇ ਮੈਂਬਰ ਵੀ ਰਹਿ ਚੁਕੇ ਸਨ। ਉਨ੍ਹਾਂ ਦੀ ਅਚਾਨਕ ਮੌਤ ਹੋਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲ ਘਾਟਾ ਪਿਆ ਉੱਥੇ ਸੱਜਣਾਂ-ਮਿੱਤਰਾਂ ਨੂੰ ਵੀ ਗਹਿਰਾ ਦੁੱਖ ਲੱਗਾ ਹੈ। ਇਸ ਦੁੱਖ ਦੀ ਘੜੀ ਵਿਚ ਐਡਵੋਕੇਟ ਪਰਿਵਰਤਨ ਸਿੰਘ ਵਿੱਕੀ ਸਰਪੰਚ ਨਾਲ ਸਮੁੱਚੇ ਕਾਮਰੇਡਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਹਰਜੋਬਨਜੀਤ ਰੰਧਾਵਾ ਇੰਚਾਰਜ ਹਲਕਾ ਫਤਹਿਗੜ੍ਹ ਚੂੜੀਆਂ, ਅਮਨਦੀਪ ਕੌਰ ਭਗਵਾਨਪੁਰ, ਚੇਅਰਪਰਸਨ ਰਾਜਵਿੰਦਰ ਕੌਰ ਭਗਵਾਨਪੁਰ, ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਅਨਮੋਲ ਰੰਧਾਵਾ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ, ਕਾਮਰੇਡ ਭੁਪਿੰਦਰ ਸਿੰਘ ਸੀ.ਪੀ.ਆਈ. ਸਕੱਤਰ ਪੰਜਾਬ, ਜ਼ਿਲ੍ਹਾ ਸੀ.ਪੀ.ਆਈ. ਸਕੱਤਰ ਗੁਲਜਾਰ ਸਿੰਘ ਬਸੰਤਕੋਟ, ਬਲਾਕ ਸੀ.ਪੀ.ਆਈ. ਸਕੱਤਰ ਕਾਮਰੇਡ ਬਲਦੇਵ ਸਿੰਘ ਖਹਿਰਾ, ਪ੍ਰਧਾਨ ਹਰਬੀਰ ਸਿੰਘ ਰਾਏਮਲ ਰੰਧਾਵਾ, ਸਾਬਕਾ ਸਰਪੰਚ ਜਸਬੀਰ ਸਿੰਘ ਸੀਰਾ ਗਿਲਾਂਵਾਲੀ, ਸਤਨਾਮ ਸਿੰਘ ਮੀਰਾਂਕੋਟ ਸਰਪੰਚ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਚੇਅਰਮੈਨ ਰਣਜੀਤ ਸਿੰਘ ਕਾਲਾ ਅਫਗਾਨਾ, ਐਡਵੋਕੇਟ ਕਰਨਜੀਤ ਸਿੰਘ ਮੈਂਬਰ ਬਾਰ ਕੌਸਲ ਆਫ ਇੰਡੀਆ, ਹਰਪ੍ਰੀਤ ਸਿੰਘ ਹੈਰੀ ਪ੍ਰਧਾਨ ਬਾਰ ਐਸੋਸੀਏਸ਼ਨ, ਜਥੇਦਾਰ ਕੁਲਜੀਤ ਸਿੰਘ ਮਝੈਲ ਸੰਗਤੂਵਾਲ, ਕਾਮਰੇਡ ਪ੍ਰਗਟ ਸਿੰਘ ਰਉਵਾਲ, ਕਾਮਰੇਡ ਬਸੰਤ ਸਿੰਘ ਰਉਵਾਲ, ਬੱਬੀ ਸਰਪੰਚ ਰਉਵਾਲ, ਬਾਬਾ ਗੋਪਾਲ ਸਿੰਘ ਰਉਵਾਲ, ਸੈਕਟਰੀ ਬਿਕਰਮਜੀਤ ਸਿੰਘ ਰਉਵਾਲ, ਜਨਕ ਰਾਜ ਜੋਸ਼ੀ ਧਿਆਨਪੁਰ, ਭਿੰਦਾ ਗਾਜੀਨੰਗਲ, ਸਰਪੰਚ ਰਣਜੀਤ ਸਿੰਘ ਗਾਜੀਨੰਗਲ, ਸਰਪੰਚ ਬਲਵਿੰਦਰ ਸਿੰਘ ਪਵਾਰ ਸ਼ਿਕਾਰ ਅਤੇ ਸਰਪੰਚ ਰਵੀ ਮੰਮਣ ਸਮੇਤ ਬਹੁਤ ਸਾਰੇ ਲੋਕਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਮਾਤਾ ਸੁਖਵਿੰਦਰ ਕੌਰ ਅਗਲੀ ਖ਼ਬਰ ਡਾਕਟਰ ਅਰਸ਼ਦੀਪ ਸਿੰਘ ਵਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡਾਂ ’ਚ ਭਰਵੀਆਂ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।