27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਚੇਅਰਮੈਨ ਜਗਜੀਤ ਸਿੰਘ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ

ਵਡਾਲਾ ਬਾਂਗਰ, 26 ਨਵੰਬਰ (ਭੁੰਬਲੀ)- ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਕਲਾਨੌਰ ਨੇ ਸਾਥੀਆਂ ਸਮੇਤ ਇਲਾਕੇ ਦੇ ਵੱਖ-ਵੱਖ ਪਿੰਡਾਂ ਮਸਤਕੋਟ, ਨਾਨੋਹਾਰਨੀ, ਸ਼ਾਹਪੁਰ, ਅਮਰਗੜ੍ਹ, ਭੰਗਵਾਂ, ਵਡਾਲਾ ਬਾਂਗਰ ਆਦਿ ਦਾ ਦੌਰਾ ਕੀਤਾ ਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਕਾਂਗਰਸ ਦੇ ਹੱਕ ਵਿਚ ਲਾਮਬੰਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਪੰਚਾਂ-ਸਰਪੰਚਾਂ ਤੇ ਮੋਹਤਬਰਾਂ ਦੀ ਇਕ ਟੀਮ ਸ਼ਾਮਿਲ ਸੀ।

ਅਜੀਤ ਡੈਸਕ 27-11-2026
ਵਡਾਲਾ ਬਾਂਗਰ, 26 ਨਵੰਬਰ (ਭੁੰਬਲੀ)- ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਕਲਾਨੌਰ ਨੇ ਸਾਥੀਆਂ ਸਮੇਤ ਇਲਾਕੇ ਦੇ ਵੱਖ-ਵੱਖ ਪਿੰਡਾਂ ਮਸਤਕੋਟ, ਨਾਨੋਹਾਰਨੀ, ਸ਼ਾਹਪੁਰ, ਅਮਰਗੜ੍ਹ, ਭੰਗਵਾਂ, ਵਡਾਲਾ ਬਾਂਗਰ ਆਦਿ ਦਾ ਦੌਰਾ ਕੀਤਾ ਤੇ ਕਾਂਗਰਸੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਕਾਂਗਰਸ ਦੇ ਹੱਕ ਵਿਚ ਲਾਮਬੰਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸੀ ਪੰਚਾਂ-ਸਰਪੰਚਾਂ ਤੇ ਮੋਹਤਬਰਾਂ ਦੀ ਇਕ ਟੀਮ ਸ਼ਾਮਿਲ ਸੀ। ਚੇਅਰਮੈਨ ਜਗਜੀਤ ਸਿੰਘ ਕਲਾਨੌਰ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਵਿਚ ਨਸ਼ਿਆਂ ਦਾ ਬਹੁਤ ਬੋਲਬਾਲਾ ਹੈ ਤੇ ਬਹੁ ਗਿਣਤੀ ਲੋਕ ਸੱਤਾਧਾਰੀ (ਆਪ) ਦੀ ਸਰਕਾਰ ਦੇ ਕੰਮਕਾਜ ਤੋਂ ਨਾਖੁਸ਼ ਹਨ। ਤੇਲ, ਰਸੋਈ ਗੈਸ ਤੇ ਖਾਦਾਂ ਦੀਆਂ ਕੀਮਤਾਂ ਤੇ ਮਹਿੰਗਾਈ ਵਧਣ ਨਾਲ ਸੂਬੇ ਦੇ ਲੋਕ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਾਂਗਰਸ ਦੇ ਹੱਕ ਵਿਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੈਪੀ ਕਾਹਲੌਂ ਕਲਾਨੌਰ, ਮਨਦੀਪ ਸਿੰਘ ਖਾਸਾ, ਰਣਯੋਧ ਸਿੰਘ ਕਿਲ੍ਹਾ ਨੱਥੂ ਸਿੰਘ, ਕੁੰਨਣ ਸਿੰਘ ਵੈਰੋਕੇ, ਸੁਰਜੀਤ ਸਿੰਘ ਅਬਦਾਲ, ਗੁਰਦੇਵ ਸਿੰਘ ਢੇਸੀਆਂ, ਜਗਦੀਪ ਸਿੰਘ ਅਰਲੀਭੰਨ, ਕਰਤਾਰ ਸਿੰਘ ਸ਼ਹੂਰ ਕਲਾਂ, ਮੋਨੂੰ ਸ਼ਰਮਾ ਕਲਾਨੌਰ, ਸਰਪੰਚ ਮਨਦੀਪ ਸਿੰਘ ਭੰਗੂ ਮਸਤਕੋਟ, ਪ੍ਰਧਾਨ ਪਰਾਜ ਸਿੰਘ ਮਸਤਕੋਟ, ਸਾ. ਸਰਪੰਚ ਜਤਿੰਦਰ ਸਿੰਘ ਭੰਗੂ ਮਸਤਕੋਟ, ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ ਸਮੇਤ ਉਕਤ ਪਿੰਡਾਂ ਦੇ ਮੋਹਤਬਰ ਵਿਅਕਤੀ ਵੀ ਮੌਜ਼ੂਦ ਸਨ।
ਪਿਛਲੀ ਖ਼ਬਰ ਮਨਦੀਪ ਸਿੰਘ ਰੰਗੜ ਨੰਗਲ ਵੱਲੋਂ ਵੱਖ-ਵੱਖ ਪਿੰਡਾਂ ’ਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਅਗਲੀ ਖ਼ਬਰ ਜੀ.ਐੱਸ. ਇੰਟਰਨੈਸ਼ਨਲ ਸਕੂਲ ਭਗਵਾਨਪੁਰ ’ਚ ਮਨਾਇਆ ਸੰਵਿਧਾਨ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।