27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਐਂਬੂਲੈਂਸ ਦੀ ਟੱਕਰ ਨਾਲ ਸਕੂਟੀ ਚਾਲਕ ਬਜ਼ੁਰਗ ਦੀ ਮੌਤ

ਬਟਾਲਾ, 26 ਨਵੰਬਰ (ਰਾਕੇਸ਼ ਰੇਖੀ)- ਬਟਾਲਾ-ਗੁਰਦਾਸਪੁਰ ਰੋਡ ’ਤੇ ਐਂਬੂਲੈਂਸ ਨਾਲ ਹੋਈ ਟੱਕਰ ਵਿਚ ਸਕੂਟੀ ਚਾਲਕ ਬਜ਼ੁਰਗ ਦੀ ਮੌਤ ਹੋ ਗਈ। ਪੁਲਿਸ ਨੇ ਐਂਬੂਲੈਂਸ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।

ਅਜੀਤ ਡੈਸਕ 27-11-2026
ਬਟਾਲਾ, 26 ਨਵੰਬਰ (ਰਾਕੇਸ਼ ਰੇਖੀ)- ਬਟਾਲਾ-ਗੁਰਦਾਸਪੁਰ ਰੋਡ ’ਤੇ ਐਂਬੂਲੈਂਸ ਨਾਲ ਹੋਈ ਟੱਕਰ ਵਿਚ ਸਕੂਟੀ ਚਾਲਕ ਬਜ਼ੁਰਗ ਦੀ ਮੌਤ ਹੋ ਗਈ। ਪੁਲਿਸ ਨੇ ਐਂਬੂਲੈਂਸ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.ਐਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਕਿਲ੍ਹਾ ਲਾਲ ਸਿੰਘ ਦੇ ਈਸਾ ਨਗਰ ਦੀ ਰਹਿਣ ਵਾਲੀ ਰੂਬੀ ਪਤਨੀ ਸੰਨੀ ਮਸੀਹ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਿਤਾ ਮਹਿੰਦਰ ਮਸੀਹ (63) ਵਾਸੀ ਈਸਾਨਗਰ ਬੀਤੇ ਦਿਨ ਆਪਣੀ ਸਕੂਟੀ ਰਾਹੀਂ ਘਰੇਲੂ ਕੰਮ ਕਈ ਬਟਾਲਾ ਜਾਣਾ ਚਾਹੁੰਦਾ ਸੀ। ਇਸੇ ਦੌਰਾਨ ਕੰਮ ਪੈ ਜਾਣ ਕਰ ਕੇ ਉ ਹ ਆਪਣੀ ਮਾਸੀ ਦੇ ਬੇਟੇ ਰਵੀ ਦੇ ਨਾਲ ਬਟਾਲਾ ਜਾਣ ਲਈ ਤਿਆਰ ਹੋ ਗਈ। ਦੁਪਹਿਰ ਬਾਅਦ ਕਰੀਬ 1 ਵਜੇ ਜਦੋਂ ਉਸ ਦਾ ਪਿਤਾ ਮਹਿੰਦਰ ਮਸੀਹ ਤਾਰਾਗੜ੍ਹ ਪਹੁੰਚਿਆਂ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਐਂਬੂਲੈਂਸ ਦੇ ਚਾਲਕ ਨੇ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮਹਿੰਦਰ ਮਸੀਹ ਗੰਭੀਰ ਜ਼ਖਮੀ ਹੋ ਗਿਆ। ਐਂਬੂਲੈਂਸ ਚਾਲਕ ਖੁਦ ਜ਼ਖ਼ਮੀ ਹੋਏ ਮਹਿੰਦਰ ਮਸੀਹ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ। ਡਾਕਟਰਾਂ ਨੂੰ ਜ਼ਖ਼ਮੀ ਦੀ ਜਾਂਚ ਕਰਕੇ ਉਸਨੂੰ ਮ੍ਰਿਤਕ ਕਰਾਰ ਕੇ ਦਿੱਤਾ। ਪੁਲਿਸ ਨੇ ਮ੍ਰਿਤਕ ਮਹਿੰਦਰ ਮਸੀਹ ਦੀ ਬੇਟੀ ਰੂਬੀ ਦੇ ਬਿਆਨ ’ਤੇ ਐਂਬੂਲੈਂਸ ਚਾਲਕ ਜਗਬੀਰ ਸਿੰਘ ਵਾਸੀ ਮੜੀਆਵਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਐਨ.ਡੀ.ਪੀ.ਐਸ. ਮਾਮਲੇ ’ਚ ਗ੍ਰਿਫਤਾਰ ਮੁਲਜ਼ਮ ਪੁਲਿਸ ਹਿਰਾਸਤ ’ਚੋਂ ਫਰਾਰ ਅਗਲੀ ਖ਼ਬਰ ਨੈਸ਼ਨਲ ਹਾਈਵੇ ’ਤੇ ਕਾਰਾਂ ਤੇ ਸਕੂਟਰ ਆਪਸ ’ਚ ਟਕਰਾਏ, 5 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।