25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਕੁਕਿੰਗ ਕਾਸਟ ਰਿਲੀਜ਼ ਨਾ ਹੋਏ ਤਾਂ ਦਸੰਬਰ ਤੋਂ ਮਿਡ ਡੇ ਮੀਲ ਬੰਦ ਕਰ ਦਿੱਤਾ ਜਾਵੇਗਾ- ਜੌਲੀ ਸੁਖਦੀਪ, ਭਾਰਦਵਾਜ, ਸੰਧੂ

ਬਟਾਲਾ, 24 ਨਵੰਬਰ (ਸਤਿੰਦਰ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਰਜਿ: ਗੁਰਦਾਸਪੁਰ ਦੇ ਜਨਰਲ ਸਕੱਤਰ ਜੌਲੀ ਸੁਖਦੀਪ ਸਿੰਘ, ਦੀਪਕ ਭਾਰਦਵਾਜ ਸੀ. ਐਚ.

ਅਜੀਤ ਡੈਸਕ 25-11-2026
ਬਟਾਲਾ, 24 ਨਵੰਬਰ (ਸਤਿੰਦਰ ਸਿੰਘ)-ਐਲੀਮੈਂਟਰੀ ਟੀਚਰ ਯੂਨੀਅਨ ਰਜਿ: ਗੁਰਦਾਸਪੁਰ ਦੇ ਜਨਰਲ ਸਕੱਤਰ ਜੌਲੀ ਸੁਖਦੀਪ ਸਿੰਘ, ਦੀਪਕ ਭਾਰਦਵਾਜ ਸੀ.ਐਚ.ਟੀ ਅਤੇ ਰਮਿੰਦਰ ਸਿੰਘ ਸੰਧੂ ਪ੍ਰਧਾਨ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਜੇਕਰ ਵਿਭਾਗ ਨੇ ਮਈ ਮਹੀਨੇ ਤੋਂ ਹੁਣ ਤੱਕ ਦੀ ਕੁੰਕਿੰਗ ਕਾਸਟ ਜਾਰੀ ਨਾ ਕੀਤੀ ਜੋ ਕਿ ਲਗਭਗ ਇਕੱਲੇ ਪ੍ਰਾਇਮਰੀ ਸਕੂਲ ਸ਼ੁਕਰਪੁਰਾ ਦੀ ਹੀ ਕਰੀਬ ਢਾਈ ਲੱਖ ਰੁਪਏ ਬਣਦੀ ਹੈ, ਜਾਰੀ ਨਾ ਕੀਤੀ ਗਈ ਤਾਂ 1 ਦਸੰਬਰ ਤੋਂ ਬੱਚਿਆਂ ਨੂੰ ਮਿਲਣ ਵਾਲਾ ਮਿਡ-ਡੇ-ਮੀਲ ਬੰਦ ਕਰ ਦਿੱਤਾ ਜਾਵੇਗਾ। ਜਿਸਦੇ ਜਿੰਮੇਵਾਰ ਸੰਬੰਧਿਤ ਅਫ਼ਸਰ ਅਤੇ ਸਿੱਖਿਆ ਵਿਭਾਗ ਪੰਜਾਬ ਹੋਵੇਗਾ। ਜੌਲੀ ਸੁਖਦੀਪ ਸਿੰਘ ਨੇ ਦੱਸਿਆ ਕਿ ਇਕੱਲੇ ਸ਼ੁਕਰਪੁਰਾ ਸਕੂਲ ਦੇ ਹੀ ਢਾਈ ਲੱਖ ਰੁਪਏ ਵਿਭਾਗ ਵੱਲ ਫਸੇ ਹੋਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਆਪਕ ਇੰਨੀ ਵੱਡੀ ਰਕਮ ਆਪਣੀ ਜੇਬ ਵਿੱਚੋਂ ਖਰਚ ਕੇ ਆਪਣੇ ਘਰ ਦੀ ਰਸੋਈ ਨਹੀ ਚਲਾ ਸਕਦਾ ਸੋ ਇਸ ਕਰਕੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਬੇਨਤੀ ਹੈ ਕਿ ਉਪਰੋਕਤ ਬਿੱਲ ਪਾਸ ਕਰਵਾਏ ਜਾਣ ਨਹੀਂ ਤਾਂ 1 ਦਸੰਬਰ ਤੋਂ ਮਿਡ ਡੇ ਮੀਲ ਬੰਦ ਕਰ ਦਿੱਤਾ ਜਾਵੇਗਾ। ਜਿਸ ਦੇ ਜਿੰਮੇਵਾਰ ਸੰਬੰਧਿਤ ਅਫ਼ਸਰ ਅਤੇ ਸਿੱਖਿਆ ਵਿਕਾਸ ਪੰਜਾਬ ਹੋਣਗੇ। ਜੌਲੀ ਸੁਖਦੀਪ ਸਿੰਘ ਨੇ ਅੱਗੇ ਕਿਹਾ ਕਿ ਹਰੇਕ ਸਕੂਲ ਮੁਖੀ ਸਕੂਲ ਚਲਾਉਣ ਲਈ ਹਰ ਮਹੀਨੇ ਆਪਣੀ ਜੇਬ ਵਿਚੋਂ ਪੰਜ ਤੋਂ ਦਸ ਹਜ਼ਾਰ ਖਰਚ ਕਰ ਰਹੇ ਹਨ। ਸਰਕਾਰ ਮਿਡ ਡੇ ਮੀਲ ਦਾ ਸਿਹਰਾ ਆਪਣੇ ਸਿਰ ’ਤੇ ਲੈ ਰਹੀ ਹੈ ਜਦਕਿ ਮਈ ਮਹੀਨੇ ਤੋਂ ਹੁਣ ਨਵੰਬਰ ਤੱਕ ਦੇ ਪੈਸੇ ਮੈਂ ਆਪਣੀ ਜੇਬ ਵਿਚੋਂ ਖਰਚੇ ਹਨ। ਹੁਣ ਤੱਕ ਸਿਰਫ ਬੱਚਿਆਂ ਕਰਕੇ ਮਿਡ ਡੇ ਮੀਲ ਆਪਣਂ ਜੇਬ ਵਿਚੋਂ ਚਲਾ ਰਿਹਾ ਸੀ ਪਰ ਹੁਣ ਮੈਂ ਮਜਬੂਰ ਹਾਂ ਅਤੇ 1 ਦਸੰਬਰ ਤੋਂ ਮਿਡ ਡੇ ਮੀਲ ਬੰਦ ਕਰਨ ਲਈ ਮਜਬੂਰ ਹੋਵਾਂਗਾ।
ਪਿਛਲੀ ਖ਼ਬਰ ਪਿੰਡ ਵੜੈਚ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਕੌਂਸਲਰ ਮਨਬੀਰ ਸਿੰਘ ਰੰਧਾਵਾ ਦਾ ਪ੍ਰਭਾਤ ਫੇਰੀ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।