ਨੈਸ਼ਨਲ ਹਾਈਵੇ-54 ’ਤੇ ਸੋਹਲ ਪੁਲ ਦੀਆਂ ਅੱਧੀਆਂ ਲਾਈਟਾਂ ਬੰਦ, ਰਾਹਗੀਰ ਪ੍ਰੇਸ਼ਾਨ
ਧਾਰੀਵਾਲ, 11 ਨਵੰਬਰ (ਸਵਰਨ ਸਿੰਘ)- ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ-54 ’ਤੇ ਧਾਰੀਵਾਲ ਨੇੜੇ ਪਿੰਡ ਸੋਹਲ ਸਥਿਤ ਪੁਲ ’ਤੇ ਲੱਗੀਆਂ ਅੱਧੀਆਂ ਲਾਈਟਾਂ ਬੰਦ ਰਹਿੰਦੀਆਂ ਹਨ। ਸਿਰਫ਼ ਇਕੋ ਪਾਸੇ ਦੀਆਂ ਲਾਈਟਾਂ ਹੀ ਜਗਦੀਆਂ ਹਨ ਜਿਸ ਕਾਰਨ ਰਾਤ ਸਮੇਂ ਪੁਲ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜੀਤ ਡੈਸਕ
12-11-2026