ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਆਗੂ ਨੇ ਬਾਪੂ ਤਰਸੇਮ ਸਿੰਘ ਨਾਲ ਅਫਸੋਸ਼ ਕੀਤਾ
ਧਾਰੀਵਾਲ, 10 ਅਕਤੂਬਰ (ਸਵਰਨ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਸਾਹੀ ਨੇ ਪਿੰਡ ਜਲੂਪੁਰ ਖੇੜਾ ਵਿਖੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਲੋਕ ਸਭਾ ਮੈਂਬਰ ਖਡੂਰ ਸਾਹਿਬ ਦੇ ਪਿਤਾ ਬਾਪੂ ਤਰਸੇਮ ਸਿੰਘ ਦੇ ਮਾਤਾ ਜੀ ਜੋ ਕਿ ਸੰਸਾਰੀ ਵਿਛੋੜਾ ਦੇ ਗਏ ਹਨ ਦਾ ਅਫਸੋਸ ਕੀਤਾ ੍ਟ ਇਸ ਮੌਕੇ ਤੇ ਗੁਰਦੇਵ ਸਿੰਘ ਸਾਹੀ ਜਿਲਾ ਸੀਨੀਅਰ ਮੀਤ ਪ੍ਰਧਾਨ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਪਾਰਟੀ ਵਲੋਂ ਸਰਕਾਰ ਕੋ ਮੰਗ ਕਰਦੇ ਹਾਂ ਕਿ ਚਾਹੇ ਇੱਕ ਦਿਨ ਦੀ ਚਾਹੇ ਦੋ ਦਿਨ ਦੀ ਲੋਕ ਸਭਾ ਮੈਂਬਰ ਭਾਈ ਅੰਮ੍ਰਿਤ ਪਾਲ ਨੂੰ ਪੈਰੋਲ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਦਾਦੀ ਜੀ ਦੇ ਆਖਰੀ ਸਸਕਾਰਾਂ ਵਿਚ ਸ਼ਾਮਿਲ ਹੋ ਸਕਣ।
ਅਜੀਤ ਡੈਸਕ
11-11-2026