ਊਧਨਵਾਲ, 10 ਨਵੰਬਰ (ਪਰਗਟ ਸਿੰਘ)-ਪੀ.ਐਮ. ਸ੍ਰੀ ਸਸਸ ਸਕੂਲ ਹਰਪੁਰਾ ਧੰਦੋਈ ਸਕੂਲ ਦੇ ਵਿਦਿਆਰਥੀਆਂ ( ਲੜਕਿਆਂ) ਦਾ ਵਿਦਿਅਕ ਦੌਰਾ ਅੰਮ੍ਰਿਤਸਰ ਦੇ ਵਾਰ ਮੈਮੋਰੀਅਲ ਮਿਊਜ਼ੀਅਮ ਵਿਖੇ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਯਾਦਗਾਰਾਂ ਥਾਵਾਂ ਤੇ ਲਿਜਾ ਕੇ ਉਥੋਂ ਆਪਣੇ ਇਤਿਹਾਸ ਸੱਭਿਆਚਾਰ ਬਾਰੇ ਜਾਣਕਾਰੀ ਦਿੱਤੀ ਜਾਵੇ।ਇਸ ਵਾਰ ਮੈਮੋਰੀਅਲ ਮਿਊਜ਼ੀਅਮ ਵਿੱਚ 16ਵੀਂ ਸਦੀ ਤੋਂ ਲੈਕੇ ਹੁਣ ਤੱਕ ਦੇ ਹਥਿਆਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ। ਅਤੇ ਸੂਰਬੀਰ ਯੋਧਿਆਂ ਦੀ ਸੂਰਮਗਤੀ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ। ਇਸ ਨਾਲ ਇਹਨਾਂ ਵਿਦਿਆਰਥੀਆਂ ਦੇ ਮਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੋਵੇਗਾ। ਆਉਣ ਸਮੇਂ ਕੱਥੂਨੰਗਲ ਚ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ। ਇਸ ਮੌਕੇ ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ, ਅਸ਼ੋਕ ਕੁਮਾਰ, ਤਰਲੋਕ ਸਿੰਘ, ਪ੍ਰੇਮਪਾਲ ਸਿੰਘ, ਇਕਬਾਲ ਸਿੰਘ , ਨਵਦੀਪ ਸਿੰਘ ਸੁਰਿੰਦਰ ਸਿੰਘ, ਕਰਮਜੀਤ ਸਿੰਘ, ਅਤੇ ਤਰਸੇਮ ਸਿੰਘ ਆਦਿ ਹਾਜ਼ਰ ਸਨ।