10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਮਨਾਇਆ

ਗੁਰਦਾਸਪੁਰ, 9 ਨਵੰਬਰ (ਅਸ਼ੋਕ ਸ਼ਰਮਾ)- ਦੀਵਾਲੀ ਤੇ ਵਿਸ਼ਵਕਰਮਾ ਦਿਵਸ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ । ਇਨ੍ਹਾਂ ਸਮਾਗਮਾਂ ਵਿਚ ਕਾਰੋਬਾਰੀਆਂ ਨੇ ਵੱਡਾ ਯੋਗਦਾਨ ਪਾਇਆ ।

ਅਜੀਤ ਡੈਸਕ 10-11-2026
ਗੁਰਦਾਸਪੁਰ, 9 ਨਵੰਬਰ (ਅਸ਼ੋਕ ਸ਼ਰਮਾ)- ਦੀਵਾਲੀ ਤੇ ਵਿਸ਼ਵਕਰਮਾ ਦਿਵਸ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ । ਇਨ੍ਹਾਂ ਸਮਾਗਮਾਂ ਵਿਚ ਕਾਰੋਬਾਰੀਆਂ ਨੇ ਵੱਡਾ ਯੋਗਦਾਨ ਪਾਇਆ । ਦੀਵਾਲੀ ਵਾਲੇ ਦਿਨ ਪੁਰਾਣਾ ਸ਼ਾਲਾ, ਨਵਾਂ ਸ਼ਾਲਾ, ਤਿੱਬੜੀ ਕੈਂਟ, ਪੰਡੋਰੀ ਮਹੰਤਾਂ, ਗਾਜ਼ੀਕੋਟ ਤੇ ਸਾਹੋਵਾਲ ਵਿਖੇ ਦੁਕਾਨਾਂ ਕਾਫੀ ਸਜੀਆਂ ਹੋਈਆਂ ਸਨ ਤੇ ਲੋਕ ਖਰੀਦੋ ਫਰੋਖਤ ਕਰ ਰਹੇ ਸਨ । ਇਸ ਤੋਂ ਇਲਾਵਾ ਰਾਤ ਵੇਲੇ ਆਤਿਸ਼ਬਾਜੀ ਦੇਖਣ ਯੋਗ ਸੀ। ਵਿਸ਼ਵਕਰਮਾ ਦਿਵਸ ਮੌਕੇ ਪਿੰਡ ਚਾਵਾ ਦੀ ਵਿਸ਼ਵਕਰਮਾ ਕਮੇਟੀ ਦੇ ਪ੍ਰਧਾਨ ਰਸ਼ਪਾਲ ਸਿੰਘ ਨੀਟੂ, ਮਾਸਟਰ ਅਸ਼ਵਨੀ ਕੁਮਾਰ, ਬਾਬਾ ਬਨਾਰਸੀ ਦਾਸ, ਬਿਸ਼ਨ ਦਾਸ, ਸੁਖਦੇਵ ਰਾਜ ਤੇ ਤਰਸੇਮ ਲਾਲ ਨੇ ਦੱਸਿਆ ਕਿ ਪੂਜਾ ਵਿਧੀ ਵਿਧਾਂਤ ਮੁਤਾਬਿਕ ਕੀਤੀ ਗਈ ਅਤੇ ਫਿਰ ਹਵਨਯੱਗ ਵੀ ਕਰਵਾਇਆ ਗਿਆ । ਇਸ ਤੋਂ ਬਾਅਦ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਇਸੇ ਤਰ੍ਹਾਂ ਨਿੱਕਾ ਵੈਲਡਿੰਗ ਨਵਾਂ ਸ਼ਾਲਾ ਅਤੇ ਹੋਰ ਉਨ੍ਹਾਂ ਦੇ ਸਾਥੀਆਂ ਨੇ ਪਹਿਲਾਂ ਆਪਣੀ ਦੁਕਾਨ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਤੇ ਕੀਰਤਨੀ ਜਥੇ ਨੇ ਰਸਭਿੰਨਾ ਕੀਰਤਨ ਕੀਤਾ।
ਪਿਛਲੀ ਖ਼ਬਰ ਰਾਮਗੜ੍ਹੀਆ ਵਿਸ਼ਵਕਰਮਾ ਸਭਾ ਧਾਰੀਵਾਲ ਨੇ ਵਿਸ਼ਵਕਰਮਾ ਦਿਵਸ ਮਨਾਇਆ ਅਗਲੀ ਖ਼ਬਰ ਮੁਹੱਲਾ ਅਕਾਲਗੜ੍ਹ ’ਚ ਦੀਵਾਲੀ ਦੀ ਰਾਤ ਘਰ ਤੇ ਦੁਕਾਨ ਨੂੰ ਲੱਗੀ ਭਿਆਨਕ ਅੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।