07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਜੁਆਇੰਟ ਫੋਰਮ ਅਤੇ ਏਕਤਾ ਮੰਚ ਵਲੋਂ ਕੀਤੀ ਗਈ ਸਾਂਝੀ ਕਨਵੈਨਸ਼ਨ

ਗੁਰਦਾਸਪੁਰ, 6 ਨਵੰਬਰ (ਅਸ਼ੋਕ ਸ਼ਰਮਾ)- ਪੀ. ਐਸ.

ਮੀਟਿੰਗ ਦੌਰਾਨ ਹਾਜ਼ਰ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਆਗੂ। ਤਸਵੀਰ: ਵਿਸ਼ਾਲ ਮੁੰਨਾ 07-11-2026
ਗੁਰਦਾਸਪੁਰ, 6 ਨਵੰਬਰ (ਅਸ਼ੋਕ ਸ਼ਰਮਾ)- ਪੀ.ਐਸ.ਪੀ.ਸੀ.ਐੱਲ. ਦੇ ਮੁਲਾਜ਼ਮ ਵਲੋਂ ਜੁਆਇੰਟ ਫੋਰਮ ਅਤੇ ਏਕਤਾ ਮੰਚ ਵਲੋਂ ਰਾਮ ਦੱਤ ਹਾਲ ’ਚ ਸਾਂਝੀ ਕਨਵੈਨਸ਼ਨ ਕੀਤੀ ਗਈ ਜਿਸ ਵਿਚ ਆਉਣ ਵਾਲੇ ਸੰਘਰਸ਼ਾਂ ਬਾਰੇ ਰੂਪ ਰੇਖਾ ਉਲੀਕੀ ਗਈ। ਅੱਜ ਦੀ ਸਾਂਝੀ ਰੈਲੀ ’ਚ ਵੱਖ-ਵੱਖ ਆਗੂਆਂ ਜਿਸ ਵਿਚ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਤੇ ਗੁਰਵੇਲ ਸਿੰਘ ਬੱਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ । ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਨੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰ ਸਿੱਧੇ ਤੌਰ ’ਤੇ ਬਿਜਲੀ ਬੋਰਡ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਕਰਮਚਾਰੀ ਦਲ ਦੇ ਸਰਕਲ ਪ੍ਰਧਾਨ ਦਿਲਬਾਗ ਸਿੰਘ ਬੁੱਟਰ, ਸਾਹਿਬ ਸਿੰਘ ਧਾਲੀਵਾਲ, ਸੁਖਦੇਵ ਸਿੰਘ ਖੁੰਡਾ, ਸੁਖਵਿੰਦਰ ਸਿੰਘ ਗਿੱਲ, ਤਰਲੋਕ ਸਿੰਘ ਖੁੰਡੀ, ਦਲਜੀਤ ਸਿੰਘ ਸਿੱਧਵਾਂ, ਅਰਜਨ ਸਿੰਘ ਪਰਮਾਰ, ਪਰਮਜੀਤ ਸਿੰਘ ਕਲਸੀ, ਰਾਜਵਿੰਦਰ ਸਿੰਘ ਟਰਪੱਲਾ, ਰਕੇਸ਼ ਕੁਮਾਰ ਠਾਕੁਰ, ਹਰਵਿੰਦਰ ਸਿੰਘ ਕਲੇਰ, ਰਸ਼ਪਾਲ ਸਿੰਘ ਗਿੱਲ, ਬਲਵਿੰਦਰ ਸਿੰਘ ਬਾਜਵਾ ਆਦਿ ਆਗੂ ਕਨਵੈਨਸ਼ਨ ’ਚ ਹਾਜ਼ਰ ਸਨ।
ਪਿਛਲੀ ਖ਼ਬਰ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਬਾਬਾ ਬਲਕਾਰ ਸਿੰਘ ਵਲੋਂ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।