06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮਸਤਕੋਟ ’ਚ ਮਰੀਜ਼ਾਂ ਦੀਆਂ ਅੱਖਾਂ ਲਈ ਜਾਂਚ ਕੈਂਪ ਲਗਾਇਆ

ਵਡਾਲਾ ਬਾਂਗਰ, 5 ਨਵੰਬਰ (ਭੁੰਬਲੀ)- ਨਜ਼ਦੀਕ ਪਿੰਡ ਮਸਤਕੋਟ ਪਿੰਡ ਅਮਰੀਕਾ ਦੀ ਸਮਾਜਸੇਵੀ ਸੰਸਥਾਂ ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਸਵ: ਮੱਖਣ ਸਿੰਘ ਮਸਤਕੋਟ ਦੀ ਯਾਦ ’ਚ ਭੰਗੂ ਪਰਿਵਾਰ ਵਲੋਂ ਅੱਖਾਂ ਦਾ ਫਰੀ ਮੈਡੀਕਲ ਚੈਕਅਪ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਕੈਂਪ ’ਚ ਨੇੜੇ ਪਿੰਡਾਂ ਦੇ ਮਰੀਜਾਂ ਨੇ ਹਿੱਸਾ ਲਿਆ ਤੇ ਡਾਕਟਰ ਮਨਮੋਹਨ ਸਿੰਘ ਭਨੌਟ ਦੀ ਟੀਮ ਵਲੋਂ 400 ਦੇ ਕਰੀਬ ਮਰੀਜਾਂ ਦੀ ਅੱਖਾਂ ਦੀ ਡਾਕਟਰਾਂ ਦੀ ਟੀਮ ਵਲੋਂ ਮੁਫ਼ਤ ਚੈੱਕਅਪ ਕੀਤਾ ਗਿਆ ਤੇ ਦਵਾਈਆਂ, ਐਨਕਾਂ ਤੇ ਅੱਖਾਂ ’ਚ ਪੈਣ ਵਾਲਾ ਦਾਰੂ ਮੁਫ਼ਤ ਦਿੱਤੇ ਤੇ ਕਈ ਮਰੀਜਾਂ ਨੂੰ ਮੁਫ਼ਤ ਅੱਖਾਂ ਦੇ ਲੈਨਜ਼ ਵੀ ਪਾਏ ਗਏ।

ਅਜੀਤ ਡੈਸਕ 06-11-2026
ਵਡਾਲਾ ਬਾਂਗਰ, 5 ਨਵੰਬਰ (ਭੁੰਬਲੀ)- ਨਜ਼ਦੀਕ ਪਿੰਡ ਮਸਤਕੋਟ ਪਿੰਡ ਅਮਰੀਕਾ ਦੀ ਸਮਾਜਸੇਵੀ ਸੰਸਥਾਂ ਯੂਨਾਈਟਿਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਸਵ: ਮੱਖਣ ਸਿੰਘ ਮਸਤਕੋਟ ਦੀ ਯਾਦ ’ਚ ਭੰਗੂ ਪਰਿਵਾਰ ਵਲੋਂ ਅੱਖਾਂ ਦਾ ਫਰੀ ਮੈਡੀਕਲ ਚੈਕਅਪ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਕੈਂਪ ’ਚ ਨੇੜੇ ਪਿੰਡਾਂ ਦੇ ਮਰੀਜਾਂ ਨੇ ਹਿੱਸਾ ਲਿਆ ਤੇ ਡਾਕਟਰ ਮਨਮੋਹਨ ਸਿੰਘ ਭਨੌਟ ਦੀ ਟੀਮ ਵਲੋਂ 400 ਦੇ ਕਰੀਬ ਮਰੀਜਾਂ ਦੀ ਅੱਖਾਂ ਦੀ ਡਾਕਟਰਾਂ ਦੀ ਟੀਮ ਵਲੋਂ ਮੁਫ਼ਤ ਚੈੱਕਅਪ ਕੀਤਾ ਗਿਆ ਤੇ ਦਵਾਈਆਂ, ਐਨਕਾਂ ਤੇ ਅੱਖਾਂ ’ਚ ਪੈਣ ਵਾਲਾ ਦਾਰੂ ਮੁਫ਼ਤ ਦਿੱਤੇ ਤੇ ਕਈ ਮਰੀਜਾਂ ਨੂੰ ਮੁਫ਼ਤ ਅੱਖਾਂ ਦੇ ਲੈਨਜ਼ ਵੀ ਪਾਏ ਗਏ। ਇਸ ਮੌਕੇ ’ਤੇ ਸਮਾਜ ਸੇਵਕ ਅਮਰਜੀਤ ਸਿੰਘ ਮਸਤਕੋਟ, ਸਾਬਕਾ ਸਰਪੰਚ ਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਸਵ: ਮੱਖਣ ਸਿੰਘ ਮਸਤਕੋਟ ਦਾ ਪਰਿਵਾਰ ਅਮਰੀਕਾ ’ਚ ਰਹਿੰਦਾ ਹੈ ਤੇ ਉਹ ਆਪਣੇ ਪਿਤਾ ਦੀ ਯਾਦ ਵਿਚ ਪਿਛਲੇ ਲੰਮੇ ਸਮੇਂ ’ਤੇ ਇਕ ਕੈਂਪ ਲਗਾ ਕੇ ਲੋੜਵੰਦ ਤੇ ਗਰੀਬ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਰਛਪਾਲ ਸਿੰਘ ਢੀਂਡਸਾ, ਮਲਕੀਤ ਸਿੰਘ ਮੱਲੀ, ਸੰਮਤੀ ਮੇਂਬਰ ਰਵਦੀਪ ਸਿੰਘ ਭੰਗੂ, ਅਮਰਜੀਤ ਸਿੰਘ ਭਾਮੜੀ, ਨੰਬਰਦਾਰ ਮਨਦੀਪ ਸਿੰਘ ਭੰਗੂ, ਗੁਰਮੁੱਖ ਸਿੰਘ, ਸਾਬਕਾ ਸਰਪੰਚ ਮਨਦੀਪ ਸਿੰਘ ਭੰਗੂ ਮਸਤਕੋਟ, ਅੰਗਰੇਜ ਸਿੰਘ, ਬਲਦੇਵ ਸਿੰਘ, ਧਰਮਿੰਦਰ ਸਿੰਘ ਗੋਲਡੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਬਟਾਲਾ ਦਾ ਵਿਦਿਆਰਥੀਆਂ ਨੇ ਉੱਚ ਸਿੱਖਿਆ ਸੰਸਥਾਵਾਂ ਵਿਦਿਅਕ ਦੌਰਾ ਕੀਤਾ ਅਗਲੀ ਖ਼ਬਰ ਗ੍ਰਾਹਕਾਂ ਨੂੰ ਸਾਈਬਰ ਕ੍ਰਾਈਮ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।