06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਵਿਦਿਆਰਥੀਆਂ ਨੇ ਬਾਬਾ ਨਾਮਦੇਵ ਯੂਨਿਵਰਸਿਟੀ ਕਾਲਜ ਦਾ ਵਿੱਦਿਅਕ ਦੌਰਾ ਕੀਤਾ

ਘੁਮਾਣ, 5 ਨਵੰਬਰ (ਬੰਮਰਾਹ)- ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਚਰਨਜੀਤ ਸਿੰਘ, ਬਲਰਾਜ ਸਿੰਘ ਤੇ ਅਵਤਾਰ ਸਿੰਘ ਅਧਿਆਪਕ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਅਜੀਤ ਡੈਸਕ 06-11-2026
ਘੁਮਾਣ, 5 ਨਵੰਬਰ (ਬੰਮਰਾਹ)- ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਨਾਲ ਚਰਨਜੀਤ ਸਿੰਘ, ਬਲਰਾਜ ਸਿੰਘ ਤੇ ਅਵਤਾਰ ਸਿੰਘ ਅਧਿਆਪਕ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਕਾਲਜ ਦੇ ਵੱਖ-ਵੱਖ ਵਿਭਾਗਾਂ, ਵਿੱਦਿਅਕ ਸਹੂਲਤਾਂ ਤੇ ਕਾਲਜ ਦੇ ਸਮੁੱਚੇ ਵਾਤਾਵਰਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਵੀ.ਕੇ. ਸਿੰਘ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਨਾਲ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਕਾਲਜ ਵਿਚ ਉਪਲੱਬਧ ਕੋਰਸਾਂ ਤੇ ਵਿੱਦਿਅਕ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਿਸ਼ੇਸ਼ ਤੌਰ ’ਤੇ ਦੱਸਿਆ ਗਿਆ ਕਿ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਯੋਗ ਵਿਦਿਆਰਥੀ ਸਰਕਾਰੀ ਨਿਯਮਾਂ ਅਨੁਸਾਰ ਬਿਨਾਂ ਫੀਸ ਤੋਂ ਉੱਚ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਅਖੀਰ ਵਿਚ ਪ੍ਰੋਫੈਸਰ ਡਾ. ਹਰਦਵਿੰਦਰ ਸਿੰਘ ਦੁਆਰਾ ਬੱਚਿਆਂ ਨੂੰ ਸਮਾਰਟ ਕਲਾਸ ਰਾਹੀਂ ਕਾਲਜ ਵਿਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਪਿਛਲੀ ਖ਼ਬਰ 2027 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣੇਗੀ : ਬਲਾਕ ਪ੍ਰਧਾਨ ਸਿੰਕਦਰ ਸਿੰਘ ਅਗਲੀ ਖ਼ਬਰ ਸੰਗਰੂਰ ਇਨਸਾਫ ਰੈਲੀ ਨੇ 2027 ’ਚ ਕਾਂਗਰਸ ਸਰਕਾਰ ਬਣਨ ਦਾ ਮੁੱਢ ਬੰਨ੍ਹਿਆ : ਮਨਦੀਪ ਸਿੰਘ ਰੰਗੜ ਨੰਗਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।