ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਦੇ ਨਿਰਦੇਸ਼ਾ ਅਨੁਸਾਰ ਤੇ ਸ਼੍ਰੀਮਤੀ ਹਰਪ੍ਰੀਤ ਅਨੇਜਾ ਮੁਖੀ, ਪੀ.ਜੀ. ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀ ਯੋਗ ਅਗਵਾਈ ਹੇਠ ਸਕਿੱਲ ਕੌਂਸਲ, ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (ਆਈ.ਆਈ.ਸੀ.) ਤੇ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ ਸੈੱਲ (ਈ.ਡੀ.ਸੀ.) ਤੇ ਬ੍ਰਾਈਟਵੇਅ ਕਲਰਜ਼, ਸ੍ਰੀ ਅਸ਼ਵਨੀ ਖੋਸਲਾ ਦੇ ਸਹਿਯੋਗ ਨਾਲ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦੌਰਾਨ ਸ੍ਰੀ ਅਸ਼ਵਨੀ ਖੋਸਲਾ ਦੁਆਰਾ ਕੱਪੜਿਆਂ ਤੇ ਛਪਾਈ ਦੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਵਿਚ ਸਕ੍ਰੀ ਨ ਪ੍ਰਿੰਟਿੰਗ, ਬਾਟਿਕ ਤੇ ਟਾਈ ਐਂਡ ਡਾਈ ਸ਼ਾਮਲ ਸਨ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਡਾ. ਲੱਕੀ ਸ਼ਰਮਾ (ਪ੍ਰਧਾਨ, ਆਈ.ਆਈ.ਸੀ.), ਡਾ. ਹਰਦੀਪ ਕੌਰ (ਇੰਚਾਰਜ, ਈ.ਡੀ.ਸੀ.), ਸ਼੍ਰੀਮਤੀ ਸਿੰਮੀ ਸ਼ਰਮਾ, ਸ਼੍ਰੀਮਤੀ ਨਈਆ ਮਹਾਜਨ, ਕੋਮਲਪ੍ਰੀਤ ਕੌਰ, ਬਲਜਿੰਦਰ ਕੌਰ, ਸਤਿੰਦਰ ਕੌਰ, ਮਾਨਵੀ, ਜਸ਼ਨਪ੍ਰੀਤ ਕੌਰ ਤੇ ਪ੍ਰਿਆਸ਼ੂੰ ਚੌਹਾਨ ਵੀ ਹਾਜ਼ਰ ਸਨ।