ਆਰੀਆ ਸਮਾਜ ਮੰਦਰ ਦੀਨਾਨਗਰ ਵਲੋਂ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਦੀਨਾਨਗਰ, 3 ਨਵੰਬਰ (ਸੋਢੀ/ਸ਼ਰਮਾ/ਘੁੰਮਣ)- ਆਰੀਆ ਸਮਾਜ ਮੰਦਰ ਮੇਨ ਬਾਜ਼ਾਰ ਦੀਨਾਨਗਰ ਵਲੋਂ ਮਹਾਂਰਿਸ਼ੀ ਦੇ ਆਨੰਦ ਸਰਸਵਤੀ ਜੀ ਦੇ ਬਲੀਦਾਨ ਉਤਸਵ ਅਤੇ ਦਯਾਨੰਦ ਮੱਠ ਦੀਨਾਨਗਰ ਦੇ ਸਾਬਕਾ ਸੰਚਾਲਕ ਸੁਆਮੀ ਸਰਵਾਨੰਦ ਜੀ ਸਰਸਵਤੀ ਦੇ ਨਿਰਵਾਨ ਉਤਸਵ ਦੇ ਸਬੰਧ ਵਿਚ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਸਥਾਨਿਕ ਦੁਸ਼ਹਿਰਾ ਗਰਾਊਂਡ ਤੋਂ ਆਰੰਭ ਹੋ ਕੇ ਰੇਲਵੇ ਰੋਡ ਤੋਂ ਜੀ. ਟੀ.
ਦੀਨਾਨਗਰ, 3 ਨਵੰਬਰ (ਸੋਢੀ/ਸ਼ਰਮਾ/ਘੁੰਮਣ)- ਆਰੀਆ ਸਮਾਜ ਮੰਦਰ ਮੇਨ ਬਾਜ਼ਾਰ ਦੀਨਾਨਗਰ ਵਲੋਂ ਮਹਾਂਰਿਸ਼ੀ ਦੇ ਆਨੰਦ ਸਰਸਵਤੀ ਜੀ ਦੇ ਬਲੀਦਾਨ ਉਤਸਵ ਅਤੇ ਦਯਾਨੰਦ ਮੱਠ ਦੀਨਾਨਗਰ ਦੇ ਸਾਬਕਾ ਸੰਚਾਲਕ ਸੁਆਮੀ ਸਰਵਾਨੰਦ ਜੀ ਸਰਸਵਤੀ ਦੇ ਨਿਰਵਾਨ ਉਤਸਵ ਦੇ ਸਬੰਧ ਵਿਚ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਹ ਸ਼ੋਭਾ ਯਾਤਰਾ ਸਥਾਨਿਕ ਦੁਸ਼ਹਿਰਾ ਗਰਾਊਂਡ ਤੋਂ ਆਰੰਭ ਹੋ ਕੇ ਰੇਲਵੇ ਰੋਡ ਤੋਂ ਜੀ.ਟੀ. ਰੋਡ ਦੇ ਰਸਤੇ ਸਥਾਨਿਕ ਐਸ.ਐਸ.ਜੀ. ਆਈ ਵਿਖੇ ਸਮਾਪਤ ਹੋਈ । ਸਵਾਮੀ ਸਦਾਨੰਦ ਜੀ ਸਰਸਵਤੀ ਦੀ ਅਗਵਾਈ ਵਿਚ ਕੱਢੀ ਗਈ ਇਸ ਸ਼ੋਭਾ ਯਾਤਰਾ ਵਿਚ ਦੀਨਾਨਗਰ ਅਤੇ ਆਸ-ਪਾਸ ਦੀਆਂ ਆਰੀਆ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ, ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੇ ਹਿੱਸਾ ਲਿਆ । ਇਸ ਸ਼ੋਭਾ ਦਾ ਦੀਨਾਨਗਰ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ । ਸੁਆਮੀ ਸਦਾਨੰਦ ਜੀ ਸਰਸਵਤੀ ਸੁਆਮੀ ਸਰਵਾਨੰਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸਕੱਤਰ ਦਿਨੇਸ਼ ਸ਼ਾਸਤਰੀ, ਮੈਨੇਜਿੰਗ ਡਾਇਰੈਕਟਰ ਨਿਰਮਲ ਪਾਂਧੀ, ਐਸ.ਐਸ.ਐਮ. ਕਾਲਜ ਦੇ ਸਕੱਤਰ ਬਲਵਿੰਦਰ ਸ਼ਾਸਤਰੀ ਅਤੇ ਆਰੀਆ ਸਮਾਜ ਦੇ ਅਹੁਦੇਦਾਰਾਂ ਨੇ ਹਵਾ ਵਿਚ ਗੁਬਾਰੇ ਛੱਡ ਕੇ ਇਸ ਸ਼ੋਭਾ ਯਾਤਰਾ ਨੂੰ ਰਵਾਨਾ ਕੀਤਾ । ਇਸ ਤੋਂ ਪਹਿਲਾਂ ਦੁਸਹਿਰਾ ਗਰਾਊਂਡ ਵਿਖੇ ਵਿਸ਼ਾਲ ਹਵਨ ਯੱਗ ਕੀਤਾ ਗਿਆ । ਜਿਸ ਤੋਂ ਬਾਅਦ ਦੀਨਾਨਗਰ ਖੇਤਰ ਦੀਆਂ ਆਰੀਆ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਆਰੀਆ ਜਗਤ ਤੇ ਵਿਦਵਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਸ਼ੋਭਾ ਯਾਤਰਾ ਵਿਚ ਡਾ: ਸਰਲਾ ਨਿਰੰਕਾਰੀ, ਪ੍ਰਿੰਸੀਪਲ ਮੁਖਵਿੰਦਰ ਸਿੰਘ ਰੰਧਾਵਾ, ਪ੍ਰਿੰਸੀਪਲ ਅਜਮੇਰ ਸਿੰਘ, ਡਾਕਟਰ ਜੇ.ਕੇ. ਚੌਹਾਨ, ਪ੍ਰਿੰਸੀਪਲ ਜੋਤੀ ਬਾਲਾ, ਆਰੀਆ ਸਮਾਜ ਮੰਦਿਰ ਦੀਨਾਨਗਰ ਦੇ ਪ੍ਰਧਾਨ ਈਸ਼ਵਰ ਭੱਲਾ, ਮਹਾਂਮੰਤਰੀ ਅਰੁਣ ਦੇਵ ਵਿਜ, ਖਜ਼ਾਨਚੀ ਰਾਜੇਸ਼ ਮਹਾਜਨ, ਸੱਤ ਪਾਲ ਮਹਾਜਨ, ਜਤਿੰਦਰ ਸ਼ਾਸਤਰੀ, ਕਿਸ਼ੋਰ ਸ਼ਾਸਤਰੀ, ਸਿ਼ਵ ਸੈਨਾ (ਸ਼ਿੰਦੇ ਗਰੁੱਪ) ਦੇ ਪ੍ਰਭਾਰੀ ਸੋਨੂੰ ਸਰਾਫ, ਜ਼ਿਲ੍ਹਾ ਪ੍ਰਧਾਨ ਕਮਲ ਬਿੱਟੂ, ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਮਹਾਜਨ, ਸਿਟੀ ਵਾਈਸ ਪ੍ਰਧਾਨ ਤਰੁਨ ਤੇ ਹੋਰ ਹਾਜ਼ਰ ਸਨ ।