02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਮਾਣਿਆ ਪਿਕਨਿਕ ਦਾ ਆਨੰਦ

ਘੁਮਾਣ, 1 ਨਵੰਬਰ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਮਨੋਰੰਜਕ ਗਤੀਵਿਧੀਆਂ ਨਾਲ ਜੋੜਿਆ ਜਾਂਦਾ ਹੈ। ਇਸੇ ਤਹਿਤ ਹੀ ਸਕੂਲ ਦੇ ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ।

ਅਜੀਤ ਡੈਸਕ 02-11-2026
ਘੁਮਾਣ, 1 ਨਵੰਬਰ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਤੇ ਮਨੋਰੰਜਕ ਗਤੀਵਿਧੀਆਂ ਨਾਲ ਜੋੜਿਆ ਜਾਂਦਾ ਹੈ। ਇਸੇ ਤਹਿਤ ਹੀ ਸਕੂਲ ਦੇ ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪਿਕਨਿਕ ਦਾ ਪ੍ਰਬੰਧ ਕੀਤਾ ਗਿਆ। ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਵਿਦਿਆਰਥੀ ਤੇ ਪਹਿਲੀ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀ ਵੱਖ-ਵੱਖ ਦਿਨਾਂ ’ਚ ਅਧਿਆਪਕਾਂ ਦੇ ਨਾਲ ਪਿਕਨਿਕ ’ਤੇ ਗਏ। ਇਹ ਪਿਕਨਿਕ ਵਿਦਿਆਰਥੀਆਂ ਲਈ ਬਹੁਤ ਹੀ ਰੋਮਾਂਚਕ, ਮਨੋਰੰਜਕ ਤੇ ਯਾਦਗਾਰੀ ਰਹੀ। ਵਿਦਿਆਰਥੀਆਂ ਨੇ ਕਲਾਸਰੂਮ ਤੋਂ ਬਾਹਰ ਨਿਕਲ ਕੇ ਕੁਦਰਤ ਦੇ ਨੇੜੇ ਸਮਾਂ ਬਿਤਾਇਆ ਅਤੇ ਖੂਬ ਮਸਤੀ ਕੀਤੀ। ਇਸ ਨਾਲ ਉਨ੍ਹਾਂ ਨੂੰ ਰੋਜ਼ਾਨਾ ਦੇ ਪੜ੍ਹਾਈ ਵਾਲੇ ਰੁਟੀਨ ਤੋਂ ਬਰੇਕ ਲੈਣ ਤੇ ਨਵੀਂ ਊਰਜਾ ਨਾਲ ਵਾਪਸ ਆਉਣ ਦਾ ਮੌਕਾ ਮਿਲਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ, ਪ੍ਰਿੰਸੀਪਲ ਡਾ. ਮਨਦੀਪ ਕੌਰ ਤੇ ਉੱਪ ਪ੍ਰਿੰਸੀਪਲ ਸ੍ਰੀਮਤੀ ਆਰਤੀ ਨੰਦਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਤੇ ਨਵੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਹ ਪਿਕਨਿਕ ਸਾਰੇ ਵਿਦਿਆਰਥੀਆਂ ਲਈ ਖੁਸ਼ੀਆਂ, ਉਤਸ਼ਾਹ ਤੇ ਯਾਦਗਾਰੀ ਪਲਾਂ ਨਾਲ ਭਰਪੂਰ ਰਹੀ।
ਪਿਛਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਪਿੰਡ ਦਾਊਵਾਲ ਦੇ 177 ਪਰਿਵਾਰਾਂ ਨੂੰ ਵੰਡੀਆਂ ਰਜਿਸਟਰੀਆ... ਅਗਲੀ ਖ਼ਬਰ ਅੱਖਾਂ ਦੇ ਮੁਫ਼ਤ ਕੈਂਪ ਦੌਰਾਨ 116 ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।