01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਫਤਹਿਗੜ੍ਹ ਚੂੜੀਆਂ ਦਾਣਾ ਮੰਡੀ ’ਚ ਹੋ ਰਹੀ ਹੈ ਵੱਡੀ ਲੁੱਟ ਖਸੁੱਟ-ਸਾਬਕਾ ਵਿਧਾਇਕ ਲੋਧੀਨੰਗਲ ਦਾਣਾ ਮੰਡੀਆਂ ਅੰਦਰ ਖੁੱਲ੍ਹੇ ਆਸਮਾਨ ਹੇਠ ਕੱਚੇ ਫੜ੍ਹਾਂ ਉੱਪਰ ਲੱਗੇ ਕਣਕ ਦੇ ਅੰਬਾਰ

ਫਹਿਤਗੜ੍ਹ ਚੂੜੀਆਂ, 31 ਅਕਤੂਬਰ(ਅਵਤਾਰ ਸਿੰਘ ਰੰਧਾਵਾ)-ਕਿਸਾਨਾਂ ਦੀ ਪੱਕੀ ਹੋਈ ਝੋਨੇ ਦੀ ਫਸਲ ਉੱਪਰ ਕਦੀ ਤਾਂ ਕੁਦਰਤ ਦੀ ਕਰੋਪੀ ਬਰਸਾਤ, ਗੜੇਮਾਰੀ ਵੱਡਾ ਨੁਕਸਾਨ ਕਰ ਜਾਂਦੀ ਹੈ, ਪਰ ਇਸ ਤੋਂ ਇਲਾਵਾ ਕਿਸਾਨੀ ਦੀ ਦਾਣਾ ਮੰਡੀਆਂ ਅੰਦਰ ਹੋ ਰਹੀ ਵੱਡੀ ਲੁੱਟ-ਖਸੁੱਟ ਹੱਦਾਂ ਪਾਰ ਕਰ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ।

ਐਸ.ਐਸ.ਪੀ. ਮਹਿਤਾਬ ਸਿੰਘ ਤੇ ਡੀ.ਐਸ.ਪੀ. ਕਸਤੂਰੀ ਲਾਲ ਨਾਕੇ ਦੌਰਾਨ ਚੈਕਿੰਗ ਕਰਦੇ ਹੋਏ। ਤਸਵੀਰ: ਜਤਿੰਦਰ ਕੱਦ 01-11-2026
ਫਹਿਤਗੜ੍ਹ ਚੂੜੀਆਂ, 31 ਅਕਤੂਬਰ(ਅਵਤਾਰ ਸਿੰਘ ਰੰਧਾਵਾ)-ਕਿਸਾਨਾਂ ਦੀ ਪੱਕੀ ਹੋਈ ਝੋਨੇ ਦੀ ਫਸਲ ਉੱਪਰ ਕਦੀ ਤਾਂ ਕੁਦਰਤ ਦੀ ਕਰੋਪੀ ਬਰਸਾਤ, ਗੜੇਮਾਰੀ ਵੱਡਾ ਨੁਕਸਾਨ ਕਰ ਜਾਂਦੀ ਹੈ, ਪਰ ਇਸ ਤੋਂ ਇਲਾਵਾ ਕਿਸਾਨੀ ਦੀ ਦਾਣਾ ਮੰਡੀਆਂ ਅੰਦਰ ਹੋ ਰਹੀ ਵੱਡੀ ਲੁੱਟ-ਖਸੁੱਟ ਹੱਦਾਂ ਪਾਰ ਕਰ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜਿੱਥੇ ਮੰਡੀਆਂ ਅੰਦਰ ਕੱਚੇ ਫੜਾ ਉੱਪਰ ਖੁੱਲੇ ਅਸਮਾਨ ਹੇਠ ਵੱਡੀ ਗਿਣਤੀ ਵਿੱਚ ਝੋਨੇ ਦੀ ਜਿਨਸ ਖਰਾਬ ਹੋ ਰਹੀ ਹੈ ਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੁਦਰਤ ਦੀ ਕਰੋਪੀ ਦੀ ਮਾਰ ਤੋਂ ਬਚ ਕੇ ਕਿਸਾਨਾਂ ਦੀ ਫਸਲ ਵੱਖ-ਵੱਖ ਮੰਡੀਆਂ ਸਮੇਤ ਖਾਸ ਕਰ ਫਤਿਹਗੜ੍ਹ ਚੂੜੀਆਂ ਦੀਆਂ ਦਾਣਾ ਮੰਡੀਆਂ ਵਿੱਚ ਚਲੇ ਜਾਂਦੀ ਹੈ ਤਾਂ ਫਸਲ ਦੀ ਖਰੀਦ ਮੌਕੇ ਮਿਲੀ ਭੁਗਤ ਨਾਲ 250 ਰੁਪਏ ਤੋਂ ਵੱਧ ਦੇ ਕੱਟ ਲਗਾਏ ਜਾ ਰਹੇ ਹਨ, ਸਰਕਾਰੀ ਖਰੀਦ ਹੋ ਨਹੀਂ ਰਹੀ, ਸਰਕਾਰ ਝੂਠੀਆਂ ਟਾਹਰਾਂ ਮਾਰੀ ਜਾ ਰਹੀ ਹੈ। ਉਨਾਂ ਕਿਹਾ ਕਿ ਕੁਝ ਕੁ ਦਾਣਾ ਮੰਡੀਆਂ ਦੇ ਅਧਿਕਾਰੀ ਮੰਡੀਆਂ ਅੰਦਰ ਪੁਖਤਾ ਪ੍ਰਬੰਧਾਂ ਦੀ ਤੱਥਾਂ ਤੋਂ ਹੀਣੀ ਗੱਲ ਕਰਦੇ ਨਜ਼ਰ ਆ ਰਹੇ ਹਨ ਜਦ ਕਿ ਮੰਡੀਆਂ ਚ ਬਾਰਦਾਨਾ ਮਿਲ ਨਹੀਂ ਰਿਹਾ, ਮੰਡੀਆਂ ਵਿੱਚ ਗੰਦਗੀ ਫੈਲੀ ਹੋਈ ਹੈ ਜਿੰਨਸ ਬਰਬਾਦ ਹੋ ਰਹੀ ਹੈ, ਕਿਸੇ ਵੀ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ, ਜਦ ਕਿ ਕਿਸਾਨਾਂ ਵਿੱਚ ਹਾਹਾਕਾਰ ਮੱਚ ਗਈ ਹੈ। ਉਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਵੱਲੋਂ ਛੱਡੇ ਜਾ ਰਹੇ ਝੂਠ ਦੇ ਪਲੰਦਿਆਂ ਦਾ ਪਰਦਾਫਾਸ਼ ਹੋ ਚੁੱਕਾ ਹੈ, ਸਰਕਾਰ ਦੀ ਕੋਈ ਵੀ ਗੱਲ ਕਾਬਲ ਨਹੀਂ ਦਿਖਾਈ ਦੇ ਰਹੀ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀਆਂ ਸੜਕਾਂ ਜੋ ਪਹਿਲਾਂ ਪੀ ਡਬਲਯੂ ਡੀ ਵਲੋਂ ਕਰੀਬ 500 ਕਰੋੜ ਨਾਲ ਬਣੀਆਂ ਸਨ, ਉਨਾਂ ਨੂੰ ਮੰਡੀਕਰਨ ਬੋਰਡ ਵਿੱਚ ਤਬਦੀਲ ਕਰਕੇ,ਬਣੀਆਂ ਸੜਕਾਂ ਨੂੰ ਫਰਜ਼ੀ ਠੇਕੇਦਾਰਾਂ ਰਾਹੀਂ ਨਵਾਂ ਅਜੀਬੋ ਗਰੀਬ ਘੁਟਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਕਿ ਦਿੱਲੀ ਨੂੰ ਲੁੱਟ ਖਸੁੱਟ ਕਰਾਉਣ ਵਾਲੇ ਭਿ੍ਸ਼ਟਾਚਾਰ ਦੇ ਕਾਰਨਾਮਿਆਂ ਦਾ ਤੁਹਾਡੇ ਕੋਲੋਂ ਪੰਜਾਬ ਦੇ ਲੋਕਾਂ ਨੇ ਹਿਸਾਬ ਲੈਣਾ ਹੈ, ਜਿਸ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ।
ਪਿਛਲੀ ਖ਼ਬਰ ਜਥੇਦਾਰ ਬਾਬਾ ਨਾਮਦੇਵ ਜੀ ਗੁਰਦੁਆਰਾ ਬੋਹੜੀ ਸਾਹਿਬ ਵਾਲਿਆਂ ਵਲੋਂ ਪੁਸਤਕ ‘ਜੀਵਨ ਗਾਥਾ ਸੰਤ ਬਾਬਾ ਸ਼ਿਵ ਜੀ’ ਰਿਲੀਜ਼ ਅਗਲੀ ਖ਼ਬਰ ਜੀ.ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਦੇ ਵਿਦਿਆਰਥੀਆਂ ਨੇ ਪਿਕਨਿਕ ਦਾ ਆਨੰਦ ਮਾਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।