01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਭੋਗ ’ਤੇ ਵਿਸ਼ੇਸ਼:- ਬਲਵਿੰਦਰ ਸਿੰਘ ਰੰਧਾਵਾ

ਵਡਾਲਾ ਗ੍ਰੰਥੀਆਂ-ਬਹੁਤ ਹੀ ਮਿਲਾਪੜੇ, ਸੂਝਵਾਨ ਤੇ ਸਤਿਕਾਰਯੋਗ ਸ਼ਖ਼ਸ ਸਨ ਬਲਵਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਜਾਣਕਾਰਾਂ ਵਿਚ ਡੂੰਘਾ ਸੋਗ ਪਾਇਆ ਜਾ ਰਿਹਾ ਹੈ। ਸ: ਬਲਵਿੰਦਰ ਸਿੰਘ ਰੰਧਾਵਾ ਦਾ ਜਨਮ 22 ਅਗਸਤ 1968 ਨੂੰ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਅਮਰ ਸ਼ਹੀਦ ਭਾਈ ਈਸ਼ਰ ਸਿੰਘ ਜੀ ਦੇ ਪੋਤਰੇ ਜੋਗਿੰਦਰ ਸਿੰਘ ਰੰਧਾਵਾ ਤੇ ਮਾਤਾ ਕਸ਼ਮੀਰ ਕੌਰ ਰੰਧਾਵਾ ਦੇ ਘਰ ਪਿੰਡ ਬੂਲੇਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ।

ਅਜੀਤ ਡੈਸਕ 31-10-2026
ਵਡਾਲਾ ਗ੍ਰੰਥੀਆਂ-ਬਹੁਤ ਹੀ ਮਿਲਾਪੜੇ, ਸੂਝਵਾਨ ਤੇ ਸਤਿਕਾਰਯੋਗ ਸ਼ਖ਼ਸ ਸਨ ਬਲਵਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਤੇ ਜਾਣਕਾਰਾਂ ਵਿਚ ਡੂੰਘਾ ਸੋਗ ਪਾਇਆ ਜਾ ਰਿਹਾ ਹੈ। ਸ: ਬਲਵਿੰਦਰ ਸਿੰਘ ਰੰਧਾਵਾ ਦਾ ਜਨਮ 22 ਅਗਸਤ 1968 ਨੂੰ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਅਮਰ ਸ਼ਹੀਦ ਭਾਈ ਈਸ਼ਰ ਸਿੰਘ ਜੀ ਦੇ ਪੋਤਰੇ ਜੋਗਿੰਦਰ ਸਿੰਘ ਰੰਧਾਵਾ ਤੇ ਮਾਤਾ ਕਸ਼ਮੀਰ ਕੌਰ ਰੰਧਾਵਾ ਦੇ ਘਰ ਪਿੰਡ ਬੂਲੇਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕਰ ਕੇ ਗੁਰੂ ਨਾਨਕ ਹਾਈ ਸਕੂਲ ਸਤਕੋਹਾ ਤੋਂ ਸਾਲ 1983 ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਉਪਰੰਤ ਉਨ੍ਹਾਂ ਨੇ ਸਾਲ 1986 ਵਿਚ ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਤੋਂ ਮਕੈਨੀਕਲ ਇੰਜੀਨੀਅਰਿੰਗ ਵਿਚ ਡਿਪਲੋਮਾ ਹਾਸਲ ਕੀਤਾ। ਵਿੱਦਿਆ ਪ੍ਰਾਪਤੀ ਉਪਰੰਤ ਉਨ੍ਹਾਂ ਨੇ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਸਾਲ 1991 ਵਿਚ ਉਨ੍ਹਾਂ ਦਾ ਵਿਆਹ ਪਿੰਡ ਰੇਲਵੇ ਛੀਨਾ ਦੇ ਸਵਰਗਵਾਸੀ ਲਖਵੰਤ ਸਿੰਘ ਤੇ ਸ਼੍ਰੀਮਤੀ ਬਲਬੀਰ ਕੌਰ ਦੀ ਸਪੁੱਤਰੀ ਸ੍ਰੀਮਤੀ ਹਰਜਿੰਦਰ ਕੌਰ ਨਾਲ ਹੋਇਆ, ਜੋ ਸਿਹਤ ਵਿਭਾਗ ਵਿੱਚ ਬਤੌਰ ਲੇਡੀ ਹੈਲਥ ਵਿਜ਼ਟਰ (ਐਲ.ਐਚ.ਵੀ.) ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੇ ਪਰਿਵਾਰ ’ਚ ਪੁੱਤਰ ਮਨਜੋਤ ਸਿੰਘ ਰੰਧਾਵਾ, ਪੁੱਤਰੀ ਨਵਨੀਤ ਕੌਰ ਰੰਧਾਵਾ, ਜਵਾਈ ਹਰਮੀਤ ਪਾਲ ਸਿੰਘ ਤੇ ਦੋਹਤੀ ਇਲਾਹੀ, ਜਿਥੇ ਇਸ ਸਮੇਂ ਕੈਨੇਡਾ ਵਿਖੇ ਪੱਕੇ ਤੌਰ ’ਤੇ ਰਹਿ ਰਹੇ ਹਨ, ਉੱਥੇ ਛੋਟਾ ਭਰਾ ਸੁਖਰਾਜ ਸਿੰਘ ਰੰਧਾਵਾ ਵੀ ਪਰਿਵਾਰ ਸਮੇਤ ਇੰਗਲੈਂਡ ਵਿਖੇ ਪੱਕੇ ਤੌਰ ’ਤੇ ਰਹਿ ਰਿਹਾ ਹੈ। ਬੀਤੇ ਕੁਝ ਮਹੀਨੇ ਪਹਿਲਾਂ ਸ: ਬਲਵਿੰਦਰ ਸਿੰਘ ਰੰਧਾਵਾ ਅਚਾਨਕ ਬਿਮਾਰ ਹੋ ਗਏ ਸਨ। ਇਲਾਜ ਅਧੀਨ ਰਹਿਣ ਦੇ ਬਾਵਜੂਦ ਉਹ ਸਿਹਤਯਾਬ ਨਾ ਹੋ ਸਕੇ ਅਤੇ ਅੰਤ 22 ਅਕਤੂਬਰ 2026 ਨੂੰ ਆਪਣੇ ਹੱਸਦੇ-ਵੱਸਦੇ ਪਰਿਵਾਰ, ਸਾਕ-ਸਬੰਧੀਆਂ ਅਤੇ ਚਾਹੁਣ ਵਾਲਿਆਂ ਨੂੰ ਸਦੀਵੀਂ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਅੱਜ 31 ਅਕਤੂਬਰ 2026 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਦਮਦਮਾ ਸਾਹਿਬ, ਪਿੰਡ ਬੂਲੇਵਾਲ, ਨਜ਼ਦੀਕ ਨਿੱਕੇ ਘੁੰਮਣ, ਜ਼ਿਲ੍ਹਾ ਗੁਰਦਾਸਪੁਰ ਵਿਖੇ ਉਨ੍ਹਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਵੇਗਾ। - ਗੁਰਪ੍ਰਤਾਪ ਸਿੰਘ ਕਾਹਲੋਂ
ਪਿਛਲੀ ਖ਼ਬਰ ਡਾਕਟਰ ਹਰਜਿੰਦਰ ਸਿੰਘ ਜੱਜ ਦੀ ਅਗਵਾਈ ’ਚ ਕੈਮਿਸਟ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਕਿਸਾਨ ਪਲਵਿੰਦਰ ਸਿੰਘ ਦੋਧੀ ਦਾ ਅੱਜ ਹੋਵੇਗਾ ਸਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।