01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਵਿਦਿਆਰਥਣਾਂ ਦੇ ਮਹਿੰਦੀ ਡਿਜ਼ਾਈਨ ਦੇ ਮੁਕਾਬਲੇ ਕਰਵਾਏ

ਬਟਾਲਾ, 30 ਅਕਤੂਬਰ (ਹਰਦੇਵ ਸਿੰੰਘ ਸੰਧੂ)-ਆਗਿਆਵੰਤੀ ਮਰਵਾਹਾ ਡੀ. ਏ.

ਅਜੀਤ ਡੈਸਕ 31-10-2026
ਬਟਾਲਾ, 30 ਅਕਤੂਬਰ (ਹਰਦੇਵ ਸਿੰੰਘ ਸੰਧੂ)-ਆਗਿਆਵੰਤੀ ਮਰਵਾਹਾ ਡੀ.ਏ.ਵੀ. ਸੀ.ਸੈ ਸਕੂਲ ਬਟਾਲਾ ਵਿਖੇ ਮਹਿੰਦੀ ਲਗਵਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ’ਚ ਵੱਖ- ਵੱਖ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਵਲੋਂ ਆਪਣੀ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਮਹਿੰਦੇ ਦੇ ਸੁੰਦਰ ਡਿਜ਼ਾਈਨ ਬਣਾਏ ਗਏ। ਵਿਦਿਆਰਥੀਆਂ ਨੇ ਰਵਾਇਤੀ ਤੇ ਆਧੁਨਿਕ ਡਿਜਾਇਨ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਨੇ ਵਿਦਿਆਰਥੀਆਂ ਵਲੋਂ ਬਣਾਏ ਡਿਜ਼ਾਈਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੁਕਾਬਲੇ ’ਚ ਦਸਵੀਂ ਜਮਾਤ ਦੀ ਸਪਨਾ ਨੇ ਪਹਿਲਾ, ਰਜਨੀ ਤੇ ਰੂਹੀ ਨੇ ਦੂਸਰਾ ਤੇ ਪਲਕ, ਦਿਵਿਆ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕ ਸਮੂਹ ਸਟਾਫ ਮੈਂਬਰਾਂ ’ਚ ਸ਼ਸੀ ਮਹਾਜਨ, ਵਿਕਾਸ ਮਹਾਜਨ, ਮੋਨਿਕਾ, ਰਵਨੀਤ, ਅਰਮਨਦੀਪ, ਅਨਾਮਿਕਾ, ਨਿਤਿਨ, ਅਮਨ ਅਗਰਵਾਲ, ਮਨਿੰਦਰਜੀਤ, ਅਮਨਦੀਪ, ਕੁਲਦੀਪ, ਵਰਿੰਦਰ, ਪਲਵਿੰਦਰ, ਪੂਨਮ, ਅਨੁਰਾਧਾ, ਪ੍ਰੀਤਪਾਲ, ਗੁਰਪ੍ਰੀਤ, ਪਰਮਜੀਤ, ਪ੍ਰਭਜੋਤ, ਸਲੰਦਰ, ਆਰਤੀ, ਹਰਜੀਤ, ਪੂਜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਹੋਵੇਗਾ ਪੰਜਾਬੀ ਹਫ਼ਤਾ-ਡਾ. ਗੁਰਜੀਤ ਸਿੰਘ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੇ ਵਿਦਿਆਰਥੀਆਂ ਦੀਆਂ ਯੂਨੀਵਰਸਿਟੀ ਮੈਰਿਟ ’ਚ ਮਾਣਮੱਤੀਆਂ ਪ੍ਰਾਪਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।