ਭਾਜਪਾ ਆਗੂ ਵਿਜੇ ਸੋਨੀ ਵਲੋਂ ਪੀੜ੍ਹਤ ਕਿਸਾਨ ਕੈਪਟਨ ਸਿੰਘ ਤੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ ਪਿਛਲੇ ਦਿਨੀ ਸ਼ਹੂਰ ਵਿਖੇ ਚੱਲੀ ਸੀ ਗੋਲੀ
ਕਲਾਨੌਰ, 29 ਅਕਤੂਬਰ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਅਧੀਨ ਸਰਹੱਦੀ ਪਿੰਡ ਸਹੂਰ ’ਚ ਪਿਛਲੇ ਦਿਨੀਂ ਕਿਸਾਨ ਕੈਪਟਨ ਸਿੰਘ ’ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਭਾਜਪਾ ਆਗੂ ਵਿਜੇ ਸੋਨੀ ਮੋਹਲੋਵਾਲੀ ਵਲੋਂ ਪੀੜਤ ਤੇ ਪਰਿਵਾਰ ਨਾਲ ਮਿਲ ਕੇ ਸੂਬੇ ਦੀ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਹਨ। ਸਰਹੱਦੀ ਪਿੰਡ ਸ਼ਹੂਰ ਵਿਖੇ ਪਹੁੰਚ ਕੇ ਸ੍ਰੀ ਸੋਨੀ ਵਲੋਂ ਕੈਪਟਨ ਸਿੰਘ ਦਾ ਹਾਲ ਚਾਲ ਜਾਣਿਆ ਤੇ ਇਸ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ।
ਅਜੀਤ ਡੈਸਕ
30-10-2026