ਫਿਰੌਤੀ ਗਰੋਹ ਪੰਜਾਬ ’ਚ ਦਹਿਸ਼ਤ ਫੈਲਾਅ ਰਹੇ ਹਨ ਤੇ ਵਪਾਰਕ ਭਾਈਚਾਰੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ-ਸੰਜੀਵ ਠਾਕੁਰ
ਸੁਜਾਨਪੁਰ, 27 ਅਕਤੂਬਰ (ਜਗਦੀਪ ਸਿੰਘ)-ਸੂਬੇ ਅੰਦਰ ਗੈਂਗਸਟਰਾਂ ਦੀ ਵੱਧ ਰਹੀ ਦਹਿਸ਼ਤ ਤੇ ਕਾਰੋਬਾਰੀਆਂ ਤੋਂ ਲਗਾਤਾਰ ਫਿਰੌਤੀ ਦੀ ਮੰਗ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬੇਨਕਾਬ ਕਰ ਕੇ ਰੱਖ ਦਿੱਤਾ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਹਿੰਦੂ ਸੇਵਾ ਸੰਘ ਦੇ ਪੰਜਾਬ ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਇੰਚਾਰਜ ਸੰਜੀਵ ਠਾਕੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।
ਅਜੀਤ ਡੈਸਕ
28-10-2026