ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਵਿਖੇ ਸਟੋਰੀ ਟੈਲਿੰਗ ਮੁਕਾਬਲੇ ਕਰਵਾਏ
ਦੀਨਾਨਗਰ, 27 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਅਵਾਂਖਾ ਵਿਖੇ ਸਕੂਲ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਦੀ ਪ੍ਰਧਾਨਗੀ ਹੇਠ ਵਿਦਿਆਰਥੀਆਂ ਦਾ ਸਟੋਰੀ ਟੈਲਿੰਗ ਮੁਕਾਬਲਾ ਕਰਵਾਇਆ ਗਿਆ। ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਭਾਸ਼ਾਵਾਂ ’ਚ ਕਰਵਾਏ ਮੁਕਾਬਲਿਆਂ ’ਚ ਦੂਜੀ ਜਮਾਤ ਦੇ ਤਿੰਨ ਸੈਕਸ਼ਨਾਂ, ਡਾਇਮੰਡ, ਪਲੈਟੀਨਮ ਤੇ ਰੂਬੀ ਦੇ ਲਗਭਗ 80 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਦੀਨਾਨਗਰ, 27 ਅਕਤੂਬਰ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਕਿਡਜ਼ ਕੇਅਰ ਇੰਟਰਨੈਸ਼ਨਲ ਸਕੂਲ ਅਵਾਂਖਾ ਵਿਖੇ ਸਕੂਲ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਅਰਵਿੰਦ ਮਹਿਤਾ ਦੀ ਪ੍ਰਧਾਨਗੀ ਹੇਠ ਵਿਦਿਆਰਥੀਆਂ ਦਾ ਸਟੋਰੀ ਟੈਲਿੰਗ ਮੁਕਾਬਲਾ ਕਰਵਾਇਆ ਗਿਆ। ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਭਾਸ਼ਾਵਾਂ ’ਚ ਕਰਵਾਏ ਮੁਕਾਬਲਿਆਂ ’ਚ ਦੂਜੀ ਜਮਾਤ ਦੇ ਤਿੰਨ ਸੈਕਸ਼ਨਾਂ, ਡਾਇਮੰਡ, ਪਲੈਟੀਨਮ ਤੇ ਰੂਬੀ ਦੇ ਲਗਭਗ 80 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਅੰਗਰੇਜ਼ੀ ਭਾਸ਼ਾ ਮੁਕਾਬਲੇ ’ਚ ਹਿਨਾਯਾ, ਅਨਮੋਲ ਤੇ ਤੋਸ਼ਨ ਪਰਿਆਲ ਨੇ ਪਹਿਲਾ, ਦਿਵਯਾਂਸ਼, ਅਕਸ਼ਿਤ ਤੇ ਮਾਇਰਾ ਸੈਣੀ ਨੇ ਦੂਜਾ ਤੇ ਬੈਭਵ, ਯਸ਼ਵੀ, ਨਵਿਆ ਤੇ ਆਰੀਅਨ ਅਲੀ ਨੇ ਤੀਜਾ ਸਥਾਨ ਹਾਸਲ ਕੀਤਾ। ਹਿੰਦੀ ਭਾਸ਼ਾ ਮੁਕਾਬਲੇਵਿਚ ਭਾਰਗਵ, ਮਿਸ਼ਿਤਾ, ਨਿਸ਼ਿਕਾ, ਚਿਤੇਸ਼ ਅਤਰ, ਸਮਰ ਹਿਮਾਨੀ ਤੇ ਰੋਮਨਦੀਪ ਨੇ ਪਹਿਲਾ, ਹਰਸ਼ਿਤ, ਨਿਤੀਸ਼, ਵਰੁਣ ਜਨੋਤਰਾ, ਕਾਵਿਅੰਸ਼, ਵੈਭਵ ਅਗਰਵਾਲ ਤੇ ਚੰਦਨ ਦੂਜਾ, ਸ਼ਿਵਾਂਸ਼, ਲੀਤਿਕਾ, ਰਾਘਵ, ਗੁਰਸ਼ਰਨ ਤੇ ਮਹਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੰਜਾਬੀ ਭਾਸ਼ਾ ਮੁਕਾਬਲੇ ’ਚ ਮੰਨਤ ਨੇ ਪਹਿਲਾ, ਹਰਸ਼ਿਕਾ ਨੇ ਦੂਜਾ ਤੇ ਜਾਹਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁੱਖ ਮਹਿਮਾਨ ਅਰਵਿੰਦ ਮਹਿਤਾ ਨੇ ਬੱਚਿਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ। ਪ੍ਰਿੰਸੀਪਲ ਪ੍ਰੋਮਿਲਾ ਮਿਨਹਾਸ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ, ਸਰੀਰਕ ਭਾਸ਼ਾ ਤੇ ਬੋਲਣ ਦੇ ਹੁਨਰ ਨੂੰ ਨਿਖਾਰਨ ਵਿਚ ਬਹੁਤ ਸਹਾਈ ਸਿੱਧ ਹੁੰਦੇ ਹਨ। ਪ੍ਰੋਗਰਾਮ ਦਾ ਮੰਚ ਸੰਚਾਲਨ ਕੁਮਾਰੀ ਦੀਆ ਵਲੋਂ ਤੇ ਜੱਜਾਂ ਦੀ ਭੂਮਿਕਾ ਮੋਨਿਕਾ ਸ਼ਰਮਾ, ਸੁਖਮਨ ਅਤੇ ਰੀਤ ਬਾਲਾ ਨੇ ਨਿਭਾਈ। ਇਸ ਮੌਕੇ ਵਿੰਗ ਇੰਚਾਰਜ ਪਾਇਲ ਸ਼ਰਮਾ, ਭਾਰਤੀ ਸ਼ਰਮਾ, ਪੂਜਾ ਲੁਧਰ ਆਦਿ ਹਾਜ਼ਰ ਰਿਹਾ।