ਪੰਜਾਬ ’ਚੋਂ ਨਸ਼ਿਆ ਦੇ ਖ਼ਾਤਮੇ ਲਈ ਲੋਕ ਭਾਜਪਾ ਦਾ ਸਾਥ ਦੇਣ-ਵਿਜੇ ਕੁਮਾਰ ਸੋਨੀ
ਕੋਟਲੀ ਸੂਰਤ ਮੱਲ੍ਹੀ, 27 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਲੋਕਾਂ ਨੂੰ ਭਾਜਪਾ ਦੇ ਹੱਕ ’ਚ ਲਾਮਬੰਦ ਕਰਨ ਉਪਰੰਤ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਵਿਜੇ ਸੋਨੀ ਨੇ ਕਿਹਾ ਕਿ ਨਸ਼ਾ ਅੱਤਵਾਦ ਦਾ ਦੂਜਾ ਰੂਪ ਹੈ ਤੇ ਨਸ਼ਾ ਤਸਕਰ ਦੇਸ਼ ਕੌਮ ਦੇ ਦੁਸ਼ਮਣ ਹਨ ਜਿਸ ਕਰਕੇ ਭਾਜਪਾ ਨਸ਼ਿਆ ਨੂੰ ਜੜ੍ਹੋ ਖਤਮ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆ ਨਾਲ ਨਹੀਂ ਮਿਹਨਤ ਨਾਲ ਚਮਕੇਗੀ ਤੇ ਪਿੰਡਾਂ ’ਚ ਖੇਡਾਂ ਦਾ ਮਾਹੌਲ ਬਣਾਇਆ ਜਾਵੇਗਾ ਤੇ ਨਸ਼ਾ ਵੇਚਣ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਜੀਤ ਡੈਸਕ
28-10-2026