ਅਲੀ ਦਾ ਦਰਬਾਰ ਸੁਸਾਇਟੀ ਵਲੋਂ ਬਾਬਾ ਜੀ ਦਾ ਭੰਡਾਰਾ ਕਰਵਾਇਆ
ਤਾਰਾਗੜ੍ਹ, 26 ਅਕਤੂਬਰ (ਸੋਹਨ ਲਾਲ)-ਤਾਰਾਗੜ੍ਹ ਅਧੀਨ ਆਉਂਦੇ ਪਿੰਡ ਭਟੋਆ ਵਿਚ ਅਲੀ ਦਾ ਦਰਬਾਰ ਸੁਸਾਇਟੀ ਵਲੋਂ ਬਾਬਾ ਜੀ ਦਾ ਭੰਡਾਰਾ ਕਰਵਾਇਆ ਗਿਆ। ਇਸ ਦੇ ਤਹਿਤ ਮੁਖੀ ਸਾਈਂ ਰਾਕੇਸ਼ ਕੁਮਾਰ ਬਾਬਾ ਨੇ ਦੱਸਿਆ ਕਿ ਸਵੇਰੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ, ਦੁਪਹਿਰ 11 ਵਜੇ ਕੰਜਕ ਪੂਜਨ ਕੀਤਾ ਗਿਆ ਤੇ ਦੁਪਹਿਰ 12 ਵਜੇ ਪੰਜਾਬ ਦੇ ਪ੍ਰਸਿੱਧ ਕੱਵਾਲ ਸੂਫੀ ਗਾਇਕ ਗੁਰਮੇਜ ਬਖਸ਼ੀ ਸ੍ਰੀ ਨੇ ਆਪਣੀ ਸੁਰੀਲੀ ਆਵਾਜ਼ ’ਚ ਕੱਵਾਲੀਆਂ ਗਾ ਕੇ ਲੋਕਾਂ ਨੂੰ ਮੰਤਰ ਮੁਗਧ ਕੀਤਾ ।
ਅਜੀਤ ਡੈਸਕ
27-10-2026