22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਸੰਬੰਧੀ ਮੀਟਿੰਗ

ਧਾਰੀਵਾਲ, 21 ਅਕਤੂਬਰ (ਲਖਬੀਰ ਸਿੰਘ ਖੁੰਡਾ)-ਗੁਰਦੁਆਰਾ ਸ੍ਰੀ ਬੁਰਜ਼ ਸਾਹਿਬ ਧਾਰੀਵਾਲ ਵਿਖੇ ਅਕਾਲੀ ਵਰਕਰਾਂ ਤੇ ਪ੍ਰਚਾਰਕਾਂ ਦੀ ਮੀਟਿੰਗ ਹੋਈ। ਇਸ ਮੌਕੇ ਹਲਕਾ ਕਾਦੀਆਂ ਦੇ ਇੰਚਾਰਜ ਕਵਲਪ੍ਰੀਤ ਸਿੰਘ ਕਾਕੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 22-10-2026
ਧਾਰੀਵਾਲ, 21 ਅਕਤੂਬਰ (ਲਖਬੀਰ ਸਿੰਘ ਖੁੰਡਾ)-ਗੁਰਦੁਆਰਾ ਸ੍ਰੀ ਬੁਰਜ਼ ਸਾਹਿਬ ਧਾਰੀਵਾਲ ਵਿਖੇ ਅਕਾਲੀ ਵਰਕਰਾਂ ਤੇ ਪ੍ਰਚਾਰਕਾਂ ਦੀ ਮੀਟਿੰਗ ਹੋਈ। ਇਸ ਮੌਕੇ ਹਲਕਾ ਕਾਦੀਆਂ ਦੇ ਇੰਚਾਰਜ ਕਵਲਪ੍ਰੀਤ ਸਿੰਘ ਕਾਕੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਕੰਵਲਪ੍ਰੀਤ ਸਿੰਘ ਕਾਕੀ ਨੇ ਕਿਹਾ ਕਿ 29 ਅਕਤੂਬਰ ਨੂੰ ਗੁਰਦੁਆਰਾ ਬੁਰਜ਼ ਸਾਹਿਬ ਧਾਰੀਵਾਲ ਵਿਖੇ ਹੋ ਰਿਹਾ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ, ਜਿਸ ’ਚ ਸ੍ਰੀ ਦਰਬਾਰ ਤੋਂ ਹਜ਼ੂਰੀ ਰਾਗੀ ਜਥੇ, ਸਿੰਘ ਸਾਹਿਬਾਨ, ਢਾਡੀ ਜਥੇ ਅਤੇ ਵਿਸ਼ੇਸ਼ ਤੌਰ ’ਤੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚ ਰਹੇ ਹਨ। ਇਨ੍ਹਾਂ ਦੀ ਤਿਆਰੀ ਵਾਸਤੇ ਪਿੰਡਾਂ ਕਸਬਿਆਂ ਵਿਚ ਗੁਰਮਤਿ ਸਮਾਗਮ ਕੀਤੇ ਜਾਣਗੇ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਦੁਆਰਾ ਬੁਰਜ਼ ਸਾਹਿਬ ਸ਼ਮੂਲੀਅਤ ਕਰਵਾਈ ਜਾਵੇਗੀ। ਇਸ ਮੌਕੇ ਕੁਲਬੀਰ ਸਿੰਘ ਰਿਆੜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਬਾਬਾ ਨੱਥਾ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰਗਟ ਸਿੰਘ ਬੱਲ ਸਰਕਲ ਪ੍ਰਧਾਨ, ਦਲੇਰ ਸਿੰਘ ਸਾ. ਸਰਪੰਚ ਥੇਹਤਿੱਖਾ, ਗੁਰਪ੍ਰੀਤ ਸਿੰਘ ਰਿਆੜ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਗੁਰਜੀਤ ਸਿੰਘ ਚੀਮਾ ਆਲੋਵਾਲ, ਸੁਖਵਿੰਦਰ ਸਿੰਘ ਸੋਨੂੰ ਅਹਿਮਦਾਬਾਦ, ਮਿਹਰਬਾਨ ਸਿੰਘ ਫੱਜੂਪੁਰ, ਸਵਰਨ ਸਿੰਘ ਸੇਵਾਦਾਰ ਥਾਣੇਦਾਰ, ਮੈਨੇਜਰ ਸਤਨਾਮ ਸਿੰਘ ਗੋਸਲ, ਗੁਰਨਾਮ ਸਿੰਘ ਦੋਰਾਂਗਲਾ ਨਿਗਰਾਨ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ, ਹਨੀ ਠੇਕੇਦਾਰ, ਡਾ. ਰਣਜੀਤ ਸਿੰਘ ਬੇਦੀ ਕਾਲੋਨੀ, ਬਲਦੇਵ ਸਿੰਘ, ਜਗਰੂਪ ਸਿੰਘ ਪ੍ਰਚਾਰਕ, ਜਗਦੀਪ ਸਿੰਘ, ਕੁਲਬੀਰ ਸਿੰਘ ਪ੍ਰਚਾਰਕ, ਖੁਸ਼ਬੀਰ ਸਿੰਘ ਪ੍ਰਚਾਰਕ, ਜਸਪਾਲ ਸਿੰਘ, ਜ਼ੋਰਾਵਰ ਸਿੰਘ ਕਵੀਸ਼ਰ, ਕੰਵਲਜੀਤ ਸਿੰਘ ਕਵੀਸ਼ਰ , ਖਜਾਨ ਸਿੰਘ ਕਵੀਸ਼ਰ, ਬੀਬੀ ਰਾਜਬੀਰ ਕੌਰ ਪ੍ਰਚਾਰਕ, ਬਲਜਿੰਦਰ ਸਿੰਘ ਕੋਟਲੀ, ਹਰਪਾਲ ਸਿੰਘ ਪ੍ਰਚਾਰਕ, ਬਲਜੀਤ ਸਿੰਘ ਸੋਹਲ, ਹਰਮਨਦੀਪ ਸਿੰਘ ਜੌਹਲ, ਸੰਦੀਪ ਸਿੰਘ ਜੱਫਰਵਾਲ, ਗੁਰਦਿਆਲ ਸਿੰਘ ਕਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਕਸੈਲਸੀਅਰ ਸਕੂਲ ਬਿਜਲੀਵਾਲ ਵਿਖੇ ਪੇਂਟਿੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਡੀ.ਡੀ.ਆਈ.ਐਸ ਸਕੂਲ ਵਿਖੇ ਦਾਦਾ-ਦਾਦੀ, ਨਾਨਾ-ਨਾਨੀ ਦਿਹਾੜੇ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।