22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸ੍ਰੀ ਰਾਮ ਕਲਾ ਮੰਚ ਵਲੋਂ ਰਾਵਣ ਦੇ ਪੁਤਲੇ ਦਾ ਦਹਨ ਕਰ ਕੇ ਮਨਾਇਆ ਦੁਸਹਿਰਾ

ਪਠਾਨਕੋਟ, 21 ਅਕਤੂਬਰ (ਸੰਧੂ)-ਸ੍ਰੀ ਰਾਮ ਕਲਾ ਮੰਚ ਵਲੋਂ ਸੁੰਦਰ ਨਗਰ ਸਥਿਤ ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਚ ਸਰਪ੍ਰਸਤ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਦੀ ਦੇਖ-ਰੇਖ ਹੇਠ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਪ੍ਰਭੂ ਸ੍ਰੀ ਰਾਮ, ਲਕਸ਼ਮਣ ਤੇ ਹਨੂਮਾਨ ਜੀ ਸਮੇਤ ਵਾਨਰ ਸੈਨਾ ਵਲੋਂ ਰਾਵਣ ਨਾਲ ਯੁੱਧ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ ਗਿਆ ।

ਅਜੀਤ ਡੈਸਕ 22-10-2026
ਪਠਾਨਕੋਟ, 21 ਅਕਤੂਬਰ (ਸੰਧੂ)-ਸ੍ਰੀ ਰਾਮ ਕਲਾ ਮੰਚ ਵਲੋਂ ਸੁੰਦਰ ਨਗਰ ਸਥਿਤ ਸ਼ਹੀਦ ਚੰਦਰਸ਼ੇਖਰ ਆਜ਼ਾਦ ਪਾਰਕ ਵਿਚ ਸਰਪ੍ਰਸਤ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਦੀ ਦੇਖ-ਰੇਖ ਹੇਠ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਪ੍ਰਭੂ ਸ੍ਰੀ ਰਾਮ, ਲਕਸ਼ਮਣ ਤੇ ਹਨੂਮਾਨ ਜੀ ਸਮੇਤ ਵਾਨਰ ਸੈਨਾ ਵਲੋਂ ਰਾਵਣ ਨਾਲ ਯੁੱਧ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ ਗਿਆ । ਉਪਰੰਤ ਵਿਕਰਮ ਮਹਾਜਨ, ਪਤਵੰਤਿਆਂ ਤੇ ਮੰਚ ਦੇ ਮੈਂਬਰਾਂ ਨੇ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ। ਜੈ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਸਾਰਾ ਇਲਾਕਾ ਗੂੰਜ ਉੱਠਿਆ । ਇਸ ਮੌਕੇ ਵਿਕਰਮ ਮਹਾਜਨ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਦਾ ਜੀਵਨ ਸਾਨੂੰ ਸੱਚਾਈ ਅਤੇ ਚੰਗਿਆਈ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿਚ ਚੰਗੇ ਗੁਣ ਅਪਣਾਉਂਦਿਆਂ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ । ਇਸ ਮੌਕੇ ਮੰਚ ਵਲੋਂ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਾਰਪੋਰੇਟਰ ਅਨਮੋਲ ਮਿਨਹਾਸ, ਪ੍ਰਥਮ ਮਹਾਜਨ, ਬਾਲਕ ਰਾਮ, ਮੰਜੂ ਬਾਲਾ, ਮੀਨਾਕਸ਼ੀ ਮਿਨਹਾਸ, ਸ਼ੌਰਿਆ ਵੀਰ ਸਿੰਘ, ਮੰਚ ਦੇ ਡਾਇਰੈਕਟਰ ਪੰਕਜ ਚੌਧਰੀ, ਜਸਬੀਰ ਸਿੰਘ, ਰਾਜੀਵ ਚੌਧਰੀ, ਸਾਹਿਲ ਚੌਧਰੀ, ਅਮਿਤ ਚੋਪੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ ।
ਪਿਛਲੀ ਖ਼ਬਰ ਡਾਕ ਵਿਭਾਗ ਵਲੋਂ ਘਰੋਟਾ ਵਿਖੇ ਡਾਕ ਚੌਪਾਲ ਸਮਾਗਮ ਕਰਵਾਇਆ ਅਗਲੀ ਖ਼ਬਰ ਸਟੂਡੈਂਟ ਪੁਲਿਸ ਕੈਡਿਟ ਯੋਜਨਾ ਸੰਬੰਧੀ ਕਰਵਾਇਆ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।