15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਨੇ ਓਵਰਆਲ ਚੈਂਪੀਅਨ ਟਰਾਫੀ ਜਿੱਤ ਕੇ ਇਤਿਹਾਸ ਰਚਿਆ

ਦੀਨਾਨਗਰ, 13 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਖੇਡਾਂ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭੋਪਾਲ ਦੇ ਲੋਅਰ ਲੇਕ ਵਿਖੇ ਹੋਏ ਇੰਟਰ-ਕਾਲਜ ਕਾਇਆਕਿੰਗ ਤੇ ਕੈਨੋਇੰਗ ਮੁਕਾਬਲੇ ’ਚ ਓਵਰਆਲ ਚੈਂਪੀਅਨਜ਼ ਟਰਾਫੀਆਂ ’ਤੇ ਕਬਜ਼ਾ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਨੇ ਦੱਸਿਆ ਕਿ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਤਲਜਿੰਦਰ ਕੌਰ ਦੇ ਯੋਗ ਮਾਰਗ ਦਰਸ਼ਨ ਤੇ ਅਣਥੱਕ ਮਿਹਨਤ ਸਦਕਾ ਵਿਦਿਆਰਥਣਾਂ ਨੇ ਚੈਂਪੀਅਨ ਟਰਾਫੀਆਂ ਜਿੱਤੀਆਂ ਹਨ।

ਅਜੀਤ ਡੈਸਕ 14-10-2026
ਦੀਨਾਨਗਰ, 13 ਅਕਤੂਬਰ (ਸੋਢੀ/ਸ਼ਰਮਾ/ਘੁੰਮਣ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਆਂ ਵਿਦਿਆਰਥਣਾਂ ਨੇ ਖੇਡਾਂ ਦੇ ਖੇਤਰ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭੋਪਾਲ ਦੇ ਲੋਅਰ ਲੇਕ ਵਿਖੇ ਹੋਏ ਇੰਟਰ-ਕਾਲਜ ਕਾਇਆਕਿੰਗ ਤੇ ਕੈਨੋਇੰਗ ਮੁਕਾਬਲੇ ’ਚ ਓਵਰਆਲ ਚੈਂਪੀਅਨਜ਼ ਟਰਾਫੀਆਂ ’ਤੇ ਕਬਜ਼ਾ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ: ਸਰਲਾ ਨਿਰੰਕਾਰੀ ਨੇ ਦੱਸਿਆ ਕਿ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਤਲਜਿੰਦਰ ਕੌਰ ਦੇ ਯੋਗ ਮਾਰਗ ਦਰਸ਼ਨ ਤੇ ਅਣਥੱਕ ਮਿਹਨਤ ਸਦਕਾ ਵਿਦਿਆਰਥਣਾਂ ਨੇ ਚੈਂਪੀਅਨ ਟਰਾਫੀਆਂ ਜਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਕਾਲਜ ਦੀ ਜਲ-ਖੇਡ ਟੀਮ ’ਚ ਵਿਦਿਆਰਥਨ ਚੰਦਰਕਲਾ , ਪ੍ਰਗਤੀ, ਡਾਲੀ, ਬਿਸ਼ਨੋਈ ਤੇ ਨਮਰਤਾ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਇਸ ਪ੍ਰਾਪਤੀ ’ਤੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਐਥਲੀਟਾਂ ਨੇ ਵਧੀਆ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ ਤੇ ਇਹ ਜਿੱਤ ਦੂਸਰੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਸਰਗਰਮੀ ਨਾਲ ਹਿੱਸਾ ਲੈਣ, ਅਨੁਸ਼ਾਸਨ ਤੇ ਦ੍ਰਿੜਤਾ ਨਾਲ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਧਰਮ ਇੰਦੂ ਗੁਪਤਾ ਨੇ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ, ਪ੍ਰਿੰਸੀਪਲ ਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਜੀ.ਜੀ.ਐਸ. ਬਾਕਸਿੰਗ ਕਲੱਬ ਬਖਤਪੁਰ ਦਾ ਖਿਡਾਰੀ ਬਣਿਆ ਨੈਸ਼ਨਲ ਚੈਂਪੀਅਨ ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਵਲੋਂ ਗੁਰਦਾਸਪੁਰ ਦੀ ਵਿਕਾਸ ਪੱਖੋਂ ਬਦਲੀ ਗਈ ਨੁਹਾਰ-ਚੇਅਰਮੈਨ ਰਾਜੀਵ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।