14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ

ਬਟਾਲਾ, 13 ਅਕਤੂਬਰ (ਸਤਿੰਦਰ ਸਿੰਘ)-ਸੋਸ਼ਲ ਵੈਲਫੇਅਰ ਐਂਡ ਅਵੇਅਰਨੈੱਸ ਸੋਸਾਇਟੀ ਕਾਹਨੂੰਵਾਨ ਰੋਡ ਸਿੰਬਲ ਚੌਕ ਬਟਾਲਾ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਅਜੀਤ ਡੈਸਕ 14-10-2026
ਬਟਾਲਾ, 13 ਅਕਤੂਬਰ (ਸਤਿੰਦਰ ਸਿੰਘ)-ਸੋਸ਼ਲ ਵੈਲਫੇਅਰ ਐਂਡ ਅਵੇਅਰਨੈੱਸ ਸੋਸਾਇਟੀ ਕਾਹਨੂੰਵਾਨ ਰੋਡ ਸਿੰਬਲ ਚੌਕ ਬਟਾਲਾ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਪਾਠ ਉਪਰੰਤ ਸਿਲਾਈ ਤੇ ਕਢਾਈ ਦਾ ਕੋਰਸ ਸਫਲਤਾ ਪੂਰਵਕ ਪੂਰਾ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸੰਸਥਾ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਸਿੱਖਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਲਾਈ ਮਸ਼ੀਨਾਂ ਦੀ ਵੰਡ ਦਾ ਮੁੱਖ ਉਦੇਸ਼ ਔਰਤਾਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆਰਥਣਾਂ ਆਪਣੇ ਸਿੱਖੇ ਹੋਏ ਹੁਨਰ ਦੀ ਵਰਤੋਂ ਕਰਕੇ ਘਰ ਬੈਠੇ ਸਿਲਾਈ ਦਾ ਕੰਮ ਸ਼ੁਰੂ ਕਰ ਸਕਦੀਆਂ ਹਨ ਤੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰ ਸਕਦੀਆਂ ਹਨ। ਉਨ੍ਹਾਂ ਸਾਰੀਆਂ ਸਿੱਖਿਆਰਥਣਾਂ ਨੂੰ ਮਿਹਨਤ, ਲਗਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜਤਿੰਦਰ ਕੁਮਾਰ ਸੈਮੀ, ਉੱਘੇ ਸਮਾਜ ਸੇਵਕ ਰਤਨ ਬਟਵਾਲ, ਮਾਸਟਰ ਰਤਨ ਲਾਲ, ਸਹਾਰਾ ਕਲੱਬ ਦੇ ਪ੍ਰਧਾਨ ਗਿਆਨੀ ਭੁਪਿੰਦਰ ਸਿੰਘ ਅਤੇ ਅਸ਼ੋਕ ਲੂਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਜਤਿੰਦਰ ਸਿੰਘ ਦੇ ਪਿਤਾ ਸੁਰਜੀਤ ਸਿੰਘ, ਉਨ੍ਹਾਂ ਦੇ ਭਰਾ ਸਤਿੰਦਰ ਸਿੰਘ, ਬੱਚੇ ਰੰਜੋਤ ਸਿੰਘ, ਨਵਦੀਪ ਕੌਰ, ਦਿਕਸ਼ਾ ਤੇ ਯੁਵਰਾਜ ਸਿੰਘ ਵੀ ਹਾਜ਼ਰ ਰਹੇ। ਸ੍ਰੀ ਰਤਨ ਬਟਵਾਲ ਨੇ ਸਿੱਖਿਆਰਥਣਾਂ ਨੂੰ ਸਿੱਖਿਆ, ਹੁਨਰ ਤੇ ਮਿਹਨਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਸਿਲਾਈ ਅਧਿਆਪਕਾ ਸਿਮਰਨਜੀਤ ਕੌਰ, ਕੰਪਿਊਟਰ ਅਧਿਆਪਕਾ ਰਣਦੀਪ ਕੌਰ ਤੇ ਸੰਸਥਾ ਦਾ ਸਮੂਹ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਗਿਆਨੀ ਪਰਮਵੀਰ ਸਿੰਘ ਦੀ ਹਾਜ਼ਰੀ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰਮਤਿ ਨਾਲ ਜੁੜਨ ਦੀ ਅਪੀਲ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਵਿਖੇ ਹੋ ਰਹੀਆਂ ਰਾਜ ਪੱਧਰੀ ਵੁਸ਼ੂ ਖੇਡਾਂ ’ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।