12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪਹਿਲੀ ਵਾਰ ਹੋਇਆ ਕਿ ਕੇਂਦਰੀ ਜਾਂਚ ਏਜੰਸੀਆਂ ਉੱਪਰ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਹੋਵੇ : ਲੋਧੀਨੰਗਲ

ਫ਼ਤਹਿਗੜ੍ਹ ਚੂੜੀਆਂ, 11 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਪਿਛਲੇ ਕਰੀਬ ਸਾਢੇ 4 ਸਾਲ ਤੋਂ ਆਮ ਆਦਮੀ ਪਾਰਟੀ ਦੇ ਆਪਣੇ-ਆਪ ਨੂੰ ਧਨੰਤਰ ਅਖਵਾਉਣ ਵਾਲੇ ਲੀਡਰ ਇਮਾਨਦਾਰੀ ਦੇ ਬੋਰਡ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਦਾ ਜਲੂਸ ਨਿਕਲ ਗਿਆ ਹੈ। ਇਤਿਹਾਸ ’ਚ ਪਹਿਲੀ ਵਾਰੀ ਹੋਇਆ ਹੈ ਕਿ ਘਰਾਂ ’ਚ ਕੇਂਦਰੀ ਜਾਂਚ ਏਜੰਸੀ ਦੇ ਪਹੁੰਚਣ ’ਤੇ ਹੱਦਾਂ-ਬੰਨੇ ਟੱਪ ਚੁੱਕੇ ਭ੍ਰਿਸ਼ਟਾਚਾਰ ਤੋਂ ਦੁਖੀ ਪੰਜਾਬ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਹੈ।

ਅਜੀਤ ਡੈਸਕ 12-10-2026
ਫ਼ਤਹਿਗੜ੍ਹ ਚੂੜੀਆਂ, 11 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਪਿਛਲੇ ਕਰੀਬ ਸਾਢੇ 4 ਸਾਲ ਤੋਂ ਆਮ ਆਦਮੀ ਪਾਰਟੀ ਦੇ ਆਪਣੇ-ਆਪ ਨੂੰ ਧਨੰਤਰ ਅਖਵਾਉਣ ਵਾਲੇ ਲੀਡਰ ਇਮਾਨਦਾਰੀ ਦੇ ਬੋਰਡ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਉਨ੍ਹਾਂ ਦਾ ਜਲੂਸ ਨਿਕਲ ਗਿਆ ਹੈ। ਇਤਿਹਾਸ ’ਚ ਪਹਿਲੀ ਵਾਰੀ ਹੋਇਆ ਹੈ ਕਿ ਘਰਾਂ ’ਚ ਕੇਂਦਰੀ ਜਾਂਚ ਏਜੰਸੀ ਦੇ ਪਹੁੰਚਣ ’ਤੇ ਹੱਦਾਂ-ਬੰਨੇ ਟੱਪ ਚੁੱਕੇ ਭ੍ਰਿਸ਼ਟਾਚਾਰ ਤੋਂ ਦੁਖੀ ਪੰਜਾਬ ਦੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਹੈ। ਇੱਥੇ ਹੀ ਬੱਸ ਨਹੀਂ ਥੋੜ੍ਹੇ ਸਮੇਂ ਤੱਕ ਬਹੁਤ ਜ਼ਿਆਦਾ ਕੁਝ ਜੱਗ ਜਾਹਿਰ ਹੋ ਜਾਵੇਗਾ, ਸਭ ਚੋਰ ਫੜੇ ਜਾਣਗੇ, ਕਿਤੇ ਵੀ ਭੱਜਿਆ ਨਹੀਂ ਜਾਣਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਲੁੱਟ-ਖਸੁੱਟ ਕਰਕੇ ਕੇਜਰੀਵਾਲ ਦੇ ਖਜ਼ਾਨੇ ਭਰਨੇ ਤੇ ਪੰਜਾਬ ਨੂੰ ਲੁਟਾਏ ਜਾਣ ਦਾ ਸਿਲਸਿਲਾ ਬੇਹੱਦ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਦਾਣਾ ਮੰਡੀਆਂ ਅੰਦਰ ਬੁਰਾ ਹਾਲ ਹੈ, ਕਿਸਾਨਾਂ ਦਾ 350 ਰੁਪਏ ਤੋਂ ਉੱਪਰ ਪ੍ਰਤੀ ਕੁਇੰਟਲ ਮਿਲੀਭੁਗਤ ਨਾਲ ਲੁੱਟਿਆ ਜਾ ਰਿਹਾ ਹੈ, ਜਿਸ ’ਚ ਬਹੁਤ ਸਾਰੇ ਸਰਕਾਰੀ ਅਫ਼ਸਰ ਤੇ ਰਾਜਨੀਤਿਕ ਲੋਕ ਹਿੱਸੇਦਾਰ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪਿੰਡ ਘਣੀਏ-ਕੇ-ਬਾਂਗਰ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਬੀਤੇ ਦਿਨੀ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਪੁਲਿਸ ਅਫ਼ਸਰ ਜੋਗਾ ਸਿੰਘ ਘਣੀਏ-ਕੇ-ਬਾਂਗਰ ਦੇ ਘਰ ਪਰਿਵਾਰ ਕੋਲ ਜਾ ਕੇ ਅਫ਼ਸੋਸ ਕਰਨਾ ਤਾਂ ਦੂਰ ਦੀ ਗੱਲ, ਮੁੱਖ ਮੰਤਰੀ ਦੀ ਜੁਬਾਨੋ ਸਟੇਜ ਉੱਪਰ ਸ਼ਹੀਦ ਪੁਲਿਸ ਅਫ਼ਸਰ ਦੇ ਪ੍ਰਥਾਏ ਦੋ ਸ਼ਬਦ ਨਿਕਲੇ ਹਨ, ਅਜਿਹੇ ਹਾਲਾਤਾਂ ਵਿਚ ਕਿਸੇ ਨਾਲ ਕੀ ਹਮਦਰਦੀ ਹੈ, ਲੋਕਾਂ ਨੂੰ ਕੀ ਆਸ ਹੋ ਸਕਦੀ ਹੈ।
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਵੇਟ ਲਿਫਟਿੰਗ ਮੁਕਾਬਲੇ ’ਚੋਂ ਤਗ਼ਮੇ ਜਿੱਤੇ ਅਗਲੀ ਖ਼ਬਰ ਰਮਨ ਬਹਿਲ ਨੇ ਵੱਖ-ਵੱਖ ਸਕੂਲਾਂ ’ਚ ਮੈਗਾ ਮਾਪੇ ਅਧਿਆਪਕ ਮਿਲਣੀ ਸਮਾਗਮਾਂ ’ਚ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।