ਸ੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਰਾਮ ਲੀਲ੍ਹਾ ਦੀਆਂ ਤਿਆਰੀਆਂ ਮੁਕੰਮਲ
ਘਰੋਟਾ, 5 ਅਕਤੂਬਰ (ਸੰਜੀਵ ਗੁਪਤਾ)- ਇਲਾਕੇ ਦੇ ਪ੍ਰਾਚੀਨ ਧਾਰਮਿਕ ਤੇ ਸੱਭਿਆਚਾਰਕ ਮੰਚ ਸ੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਨਵਰਾਤਰਿਆਂ ਦੇ ਪਾਵਨ ਮੌਕੇ ਰਾਮ ਲੀਲ੍ਹਾ ਦੇ ਸਫਲ ਆਯੋਜਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਸਬੰਧੀ ਜਾਣਕਾਰੀ ਕਲੱਬ ਦੇ ਚੇਅਰਮੈਨ ਸੰਜੀਵ ਕੁਮਾਰ ਰੋਡਾ ਨੇ ਦਿੱਤੀ ।
ਕ
ਕਲੱਬ ਚੇਅਰਮੈਨ ਸੰਜੀਵ ਕੁਮਾਰ ਰੋਡਾ ।
06-10-2026
ਘਰੋਟਾ, 5 ਅਕਤੂਬਰ (ਸੰਜੀਵ ਗੁਪਤਾ)- ਇਲਾਕੇ ਦੇ ਪ੍ਰਾਚੀਨ ਧਾਰਮਿਕ ਤੇ ਸੱਭਿਆਚਾਰਕ ਮੰਚ ਸ੍ਰੀ ਰਾਮ ਨਾਟਕ ਕਲੱਬ ਘਰੋਟਾ ਵਲੋਂ ਨਵਰਾਤਰਿਆਂ ਦੇ ਪਾਵਨ ਮੌਕੇ ਰਾਮ ਲੀਲ੍ਹਾ ਦੇ ਸਫਲ ਆਯੋਜਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸ ਸਬੰਧੀ ਜਾਣਕਾਰੀ ਕਲੱਬ ਦੇ ਚੇਅਰਮੈਨ ਸੰਜੀਵ ਕੁਮਾਰ ਰੋਡਾ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਘਰੋਟਾ ਦੇ ਸ੍ਰੀ ਰਾਮ ਨਾਟਕ ਕਲੱਬ ਦਾ ਇਤਿਹਾਸ ਕਾਫੀ ਪੁਰਾਣਾ ਹੈ ਅਤੇ ਹਰ ਸਾਲ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਜਾਂਦਾ ਹੈ । ਚੇਅਰਮੈਨ ਸੰਜੀਵ ਕੁਮਾਰ ਰੋਡਾ ਨੇ ਦੱਸਿਆ ਕਿ ਇਸ ਵਾਰ 9 ਅਕਤੂਬਰ ਤੋਂ ਰਾਮ ਲੀਲ੍ਹਾ ਦਾ ਸ਼ੁੱਭ ਆਰੰਭ ਹੋਵੇਗਾ, ਜਦਕਿ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ । ਰਾਮ ਲੀਲ੍ਹਾ ਦੌਰਾਨ ਭਗਵਾਨ ਸ੍ਰੀ ਰਾਮ ਦੇ ਜੀਵਨ ਅਤੇ ਰਾਮਾਇਣ ਨਾਲ ਸਬੰਧਿਤ ਵੱਖ-ਵੱਖ ਪ੍ਰਸੰਗਾਂ ਨੂੰ ਨਾਟਕੀ ਰੂਪ ਵਿਚ ਪੇਸ਼ ਕੀਤਾ ਜਾਵੇਗਾ । ਕਲੱਬ ਪ੍ਰਬੰਧਕਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰਾਮ ਲੀਲ੍ਹਾ ਦੇ ਸਮਾਗਮਾਂ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਅਤੇ ਕਲੱਬ ਨੂੰ ਆਪਣਾ ਪੂਰਨ ਸਹਿਯੋਗ ਦੇਣ । ਉਨ੍ਹਾਂ ਕਿਹਾ ਕਿ ਰਾਮ ਲੀਲ੍ਹਾ ਸਿਰਫ਼ ਧਾਰਮਿਕ ਆਯੋਜਨ ਹੀ ਨਹੀਂ, ਸਗੋਂ ਸਾਡੀ ਪੁਰਾਤਨ ਸੰਸਕ੍ਰਿਤੀ, ਧਾਰਮਿਕ ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਸਾਧਨ ਵੀ ਹੈ । ਇਸ ਮੌਕੇ ਕਲੱਬ ਦੇ ਡਾਇਰੈਕਟਰ ਮਦਨ ਲਾਲ, ਰਾਕੇਸ਼ ਕੁਮਾਰ, ਸੰਜੀਵ ਮਹਿਰਾ, ਦੇਵ ਦੱਤ ਮਹਾਜਨ, ਜਰਮੇਜ ਸਿੰਘ, ਰਵੀ, ਸੁਰਿੰਦਰ ਕੁਮਾਰ, ਸ਼ੱਬੀ, ਗੋਰੂ, ਮੋਨਾ ਸਮੇਤ ਸਮੂਹ ਕਲਾਕਾਰ ਤੇ ਕਮੇਟੀ ਮੈਂਬਰ ਹਾਜ਼ਰ ਸਨ ।