06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਤੇਜ਼ ਰਫ਼ਤਾਰ ਮੋਟਰਸਾਈਕਲ ਖੰਬੇ ਨਾਲ ਵੱਜਣ ਕਾਰਨ ਨੌਜਵਾਨ ਦੀ ਮੌਤ

ਪਠਾਨਕੋਟ, 5 ਅਕਤੂਬਰ (ਸੁਮਿਤ)- ਸ਼ਹਿਰ ਦੀਆਂ ਸੜਕਾਂ ਨੂੰ ਸੁਰੱਖਿਅਤ ਅਤੇ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਇੰਪਰੂਵਮੈਂਟ ਟਰੱਸਟ ਪਠਾਨਕੋਟ ਵਲੋਂ ਸੈਲੀ ਰੋਡ ’ਤੇ ਬੈਟ ਲਾਈਨ ਅਤੇ ਕੈਟ ਆਈ ਲਗਾਉਣ ਦਾ ਕੰਮ ਕਰਵਾਇਆ ਗਿਆ ਹੈ । ਇਸ ਸਬੰਧੀ ਇੰਪਰੂਵਮੈਂਟ ਟਰੱਸਟ ਪਠਾਨਕੋਟ ਦੇ ਚੇਅਰਮੈਨ ਸੌਰਭ ਬਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ’ਤੇ ਇਨ੍ਹਾਂ ਸਹੂਲਤਾਂ ਦੇ ਲੱਗਣ ਨਾਲ ਵਾਹਨ ਚਾਲਕਾਂ ਨੂੰ ਖਾਸ ਤੌਰ ’ਤੇ ਰਾਤ ਸਮੇਂ ਸੜਕ ਦੀ ਸਥਿਤੀ ਅਤੇ ਲੇਨ ਦੀ ਪਹਿਚਾਣ ਕਰਨ ਵਿਚ ਆਸਾਨੀ ਹੋਵੇਗੀ ।

ਅਜੀਤ ਡੈਸਕ 06-10-2026
ਪਠਾਨਕੋਟ, 5 ਅਕਤੂਬਰ (ਸੁਮਿਤ)- ਸ਼ਹਿਰ ਦੀਆਂ ਸੜਕਾਂ ਨੂੰ ਸੁਰੱਖਿਅਤ ਅਤੇ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਇੰਪਰੂਵਮੈਂਟ ਟਰੱਸਟ ਪਠਾਨਕੋਟ ਵਲੋਂ ਸੈਲੀ ਰੋਡ ’ਤੇ ਬੈਟ ਲਾਈਨ ਅਤੇ ਕੈਟ ਆਈ ਲਗਾਉਣ ਦਾ ਕੰਮ ਕਰਵਾਇਆ ਗਿਆ ਹੈ । ਇਸ ਸਬੰਧੀ ਇੰਪਰੂਵਮੈਂਟ ਟਰੱਸਟ ਪਠਾਨਕੋਟ ਦੇ ਚੇਅਰਮੈਨ ਸੌਰਭ ਬਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ’ਤੇ ਇਨ੍ਹਾਂ ਸਹੂਲਤਾਂ ਦੇ ਲੱਗਣ ਨਾਲ ਵਾਹਨ ਚਾਲਕਾਂ ਨੂੰ ਖਾਸ ਤੌਰ ’ਤੇ ਰਾਤ ਸਮੇਂ ਸੜਕ ਦੀ ਸਥਿਤੀ ਅਤੇ ਲੇਨ ਦੀ ਪਹਿਚਾਣ ਕਰਨ ਵਿਚ ਆਸਾਨੀ ਹੋਵੇਗੀ । ਉਨ੍ਹਾਂ ਕਿਹਾ ਕਿ ਬੈਟ ਲਾਈਨ ਅਤੇ ਕੈਟ ਆਈ ਸੜਕ ’ਤੇ ਦਿੱਖ ਵਧਾਉਣ ਦੇ ਨਾਲ-ਨਾਲ ਆਵਾਜਾਈ ਪ੍ਰਬੰਧ ਨੂੰ ਹੋਰ ਸੁਰੱਖਿਅਤ ਬਣਾਉਣ ਵਿਚ ਸਹਾਇਕ ਸਾਬਤ ਹੋਣਗੇ । ਖਾਸ ਕਰਕੇ ਰਾਤ ਸਮੇਂ ਅਤੇ ਘੱਟ ਰੌਸ਼ਨੀ ਵਾਲੇ ਹਾਲਾਤਾਂ ਵਿਚ ਵਾਹਨ ਚਾਲਕਾਂ ਨੂੰ ਸੜਕ ਦੀ ਦਿਸ਼ਾ ਸਮਝਣ ਵਿਚ ਸਹੂਲਤ ਮਿਲੇਗੀ । ਚੇਅਰਮੈਨ ਸੌਰਭ ਬਹਿਲ ਨੇ ਕਿਹਾ ਕਿ ਸ਼ਹਿਰ ਵਿਚ ਸੜਕ ਸੁਰੱਖਿਆ ਅਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਵਿਕਾਸ ਕਾਰਜਾਂ ਨੂੰ ਤਰਜ਼ੀਹ ਦੇ ਆਧਾਰ ’ਤੇ ਅੱਗੇ ਵੀ ਜਾਰੀ ਰੱਖਿਆ ਜਾਵੇਗਾ । ਉਨ੍ਹਾਂ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਅਤੇ ਵਾਹਨ ਸੁਰੱਖਿਅਤ ਗਤੀ ਨਾਲ ਚਲਾਉਣ ਦੀ ਅਪੀਲ ਵੀ ਕੀਤੀ ।
ਪਿਛਲੀ ਖ਼ਬਰ ਤੇਜ਼ ਰਫ਼ਤਾਰ ਮੋਟਰਸਾਈਕਲ ਖੰਬੇ ਨਾਲ ਵੱਜਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਮਿੰਨੀ ਯੂਥ ਕਲੱਬ ਨੇ ਪਟੇਲ ਚੌਕ ਵਿਖੇ ਸਾਲਾਨਾ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।