03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨਰੋਟ ਜੈਮਲ ਸਿੰਘ ਵਿਖੇ ਮੁਫ਼ਤ ਮੈਡੀਕਲ ਕੈਂਪ ’ਚ 120 ਮਰੀਜ਼ਾਂ ਦੀ ਕੀਤੀ ਜਾਂਚ

ਨਰੋਟ ਜੈਮਲ ਸਿੰਘ, 2 ਅਕਤੂਬਰ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਜ਼ਿਲ੍ਹਾ ਪਠਾਨਕੋਟ ਵਲੋਂ ਜ਼ਿਲ੍ਹਾ ਸੇਵਾ ਮੁਖੀ ਮੇਜਰ ਸਿੰਘ ਪਠਾਨੀਆ ਦੀ ਪ੍ਰਧਾਨਗੀ ਹੇਠ ਚੌਹਾਨ ਮੈਡੀਸਿਟੀ ਦੇ ਸਹਿਯੋਗ ਨਾਲ ਨਰੋਟ ਜੈਮਲ ਸਿੰਘ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ । ਜਿਸ ਵਿਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।

ਅਜੀਤ ਡੈਸਕ 03-10-2026
ਨਰੋਟ ਜੈਮਲ ਸਿੰਘ, 2 ਅਕਤੂਬਰ (ਸ਼ਸ਼ੀ ਕੁਮਾਰ)-ਸਰਹੱਦੀ ਲੋਕ ਸੇਵਾ ਕਮੇਟੀ ਜ਼ਿਲ੍ਹਾ ਪਠਾਨਕੋਟ ਵਲੋਂ ਜ਼ਿਲ੍ਹਾ ਸੇਵਾ ਮੁਖੀ ਮੇਜਰ ਸਿੰਘ ਪਠਾਨੀਆ ਦੀ ਪ੍ਰਧਾਨਗੀ ਹੇਠ ਚੌਹਾਨ ਮੈਡੀਸਿਟੀ ਦੇ ਸਹਿਯੋਗ ਨਾਲ ਨਰੋਟ ਜੈਮਲ ਸਿੰਘ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ । ਜਿਸ ਵਿਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਕੈਂਪ ਦਾ ਉਦਘਾਟਨ ਭਾਜਪਾ ਦੇ ਨਰੋਟ ਜੈਮਲ ਸਿੰਘ ਮੰਡਲ ਪ੍ਰਧਾਨ ਵਿਸ਼ਾਲ ਸਿੰਘ ਰਿੰਕੂ ਵਲੋਂ ਜਯੋਤੀ ਪ੍ਰਜਵਿਲਤ ਕਰਕੇ ਕੀਤਾ । ਕੈਂਪ ਦੌਰਾਨ ਮਰੀਜ਼ਾਂ ਦੀਆਂ ਅੱਖਾਂ, ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮੁਫ਼ਤ ਟੈਸਟ ਕੀਤੇ ਗਏ ਅਤੇ ਲੋੜਵੰਦਾਂ ਨੂੰ ਦਵਾਈਆਂ ਵੰਡੀਆਂ ਗਈਆਂ । ਕੈਂਪ ’ਚ ਕੁੱਲ 120 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ’ਚ 28 ਮਰੀਜ਼ ਮੋਤੀਆਬਿੰਦ ਦੇ ਪਾਏ ਗਏ । ਕਮੇਟੀ ਆਉਣ ਵਾਲੇ ਦਿਨਾਂ ’ਚ ਇਨ੍ਹਾਂ ਮਰੀਜ਼ਾਂ ਦੀ ਸਰਜਰੀ ਕਰਵਾਉਣ ਦਾ ਪ੍ਰਬੰਧ ਕਰੇਗੀ । ਇਸ ਮੌਕੇ ਚੌਹਾਨ ਮੈਡੀਸਿਟੀ ਦੇ ਡਾ: ਨਿਤਿਨ ਨੇ ਹਸਪਤਾਲ ਦੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਸਪਤਾਲ ਵਿਚ ਮੋਤੀਆਬਿੰਦ ਦੇ ਮਰੀਜ਼ਾਂ ਦਾ ਆਪ੍ਰੇਸ਼ਨ ਸਿਰਫ਼ 3,000 ਰੁਪਏ ਵਿਚ ਕੀਤਾ ਜਾਵੇਗਾ । ਇਸ ਕੈਂਪ ਦਾ ਵਿਸ਼ੇਸ਼ ਤੌਰ ’ਤੇ ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਕੁਮਾਰ ਦੁਆਰਾ ਸਮਰਥਨ ਕੀਤਾ ਗਿਆ । ਇਸ ਮੌਕੇ ਕਮੇਟੀ ਦੇ ਸੂਬਾ ਸੇਵਾ ਮੁਖੀ ਬੂਟਾ ਰਾਮ ਮਹਾਜਨ, ਸੂਬਾ ਸਹਿ-ਯੁਵਾ ਮੁਖੀ ਅਜੇ, ਜ਼ਿਲ੍ਹਾ ਪ੍ਰਧਾਨ ਕੁਲਦੀਪ, ਜ਼ਿਲ੍ਹਾ ਜਨਰਲ ਸਕੱਤਰ ਮੁਨੀ ਲਾਲ, ਜ਼ਿਲ੍ਹਾ ਉਪ ਪ੍ਰਧਾਨ ਅਰੁਣ, ਜ਼ਿਲ੍ਹਾ ਸੰਪਰਕ ਮੁਖੀ ਕੈਪਟਨ ਯਸ਼ਪਾਲ, ਬਲਾਕ ਮੰਤਰੀ ਮੁਕੇਸ਼ ਕੁਮਾਰ, ਯੂਨੀਅਨ ਅਧਿਕਾਰੀ ਰਾਜੀਵ, ਨਰੇਸ਼, ਕੁਸ਼ਲ ਅਤੇ ਕੌਸ਼ਲ ਦੇ ਨਾਲ-ਨਾਲ ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਸਕੱਤਰ ਰਘੁਵੀਰ, ਪ੍ਰਭਾਤ ਸਿੰਘ , ਕਮਲ, ਰਾਕੇਸ਼, ਸੋਮ ਰਾਜ, ਨੇਕ ਰਾਜ, ਅਸ਼ਵਨੀ, ਯੋਗੇਸ਼, ਰਿਤੇਸ਼, ਰਾਮ ਸਿੰਘ ਅਤੇ ਬਲਦੇਵ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਕਾਲਾ ਰਾਮ ਹਲਕਾ ਭੋਆ ਦਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਗੁਰਦਾਸਪੁਰ ਵਿਖੇ ਗਾਂਧੀ ਜੈਅੰਤੀ ’ਤੇ ਡਰਾਈ ਡੇਅ ਦੀਆਂ ਉਡੀਆਂ ਧੱਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।