01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗੈਂਗਸਟਰ ਸੁੱਖ ਭਿਖਾਰੀਵਾਲ ਨੂੰ ਬਠਿੰਡਾ ਜੇਲ ਤੋਂ ਗੁਰਦਾਸਪੁਰ ਦੀ ਅਦਾਲਤ ’ਚ ਕੀਤਾ ਪੇਸ਼

ਗੁਰਦਾਸਪੁਰ, 29 ਸਤੰਬਰ (ਚੱਕਰਾਜਾ)-ਸਾਲ 2024 ’ਚ ਸ਼ਹਿਰ ਦੇ ਇਕ ਨਾਮੀ ਪ੍ਰਾਪਰਟੀ ਡੀਲਰ ਨੂੰ ਡੇਢ ਕਰੋੜ ਦੀ ਫਿਰੌਤੀ ਲਈ ਮਿਲੀ ਧਮਕੀ ਦੇ ਮਾਮਲੇ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤੇ ਮਾਮਲੇ ਦੇ ਸਬੰਧ ’ਚ ਅੱਜ ਬਠਿੰਡਾ ਦੀ ਹਾਈ ਸਕਿਉਰਟੀ ਜੇਲ੍ਹ ਵਿਚ ਬੰਦ ਗੈਂਗਸਟਰ ਸੁਖ ਭਿਖਾਰੀਵਾਲ ਨੂੰ ਗੁਰਦਾਸਪੁਰ ਦੀ ਇਕ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ। ਇਸ ਮਾਮਲੇ ਵਿਚ ਮੁਦਈ ਵਲੋਂ ਮਾਮਲੇ ਦੇ ਇਕ ਹੋਰ ਦੋਸ਼ੀ ਨੂੰ ਬੇਕਸੂਰ ਮੰਨ ਕੇ ਐਫ.

ਅਜੀਤ ਡੈਸਕ 30-09-2026
ਗੁਰਦਾਸਪੁਰ, 29 ਸਤੰਬਰ (ਚੱਕਰਾਜਾ)-ਸਾਲ 2024 ’ਚ ਸ਼ਹਿਰ ਦੇ ਇਕ ਨਾਮੀ ਪ੍ਰਾਪਰਟੀ ਡੀਲਰ ਨੂੰ ਡੇਢ ਕਰੋੜ ਦੀ ਫਿਰੌਤੀ ਲਈ ਮਿਲੀ ਧਮਕੀ ਦੇ ਮਾਮਲੇ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤੇ ਮਾਮਲੇ ਦੇ ਸਬੰਧ ’ਚ ਅੱਜ ਬਠਿੰਡਾ ਦੀ ਹਾਈ ਸਕਿਉਰਟੀ ਜੇਲ੍ਹ ਵਿਚ ਬੰਦ ਗੈਂਗਸਟਰ ਸੁਖ ਭਿਖਾਰੀਵਾਲ ਨੂੰ ਗੁਰਦਾਸਪੁਰ ਦੀ ਇਕ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ। ਇਸ ਮਾਮਲੇ ਵਿਚ ਮੁਦਈ ਵਲੋਂ ਮਾਮਲੇ ਦੇ ਇਕ ਹੋਰ ਦੋਸ਼ੀ ਨੂੰ ਬੇਕਸੂਰ ਮੰਨ ਕੇ ਐਫ.ਆਈ.ਆਰ ਵਿਚੋਂ ਕੱਢਣ ਖਿਲਾਫ ਲਗਾਈ ਗਈ ਇਕ ਐਪਲੀਕੇਸ਼ਨ ਦੇ ਸਬੰਧ ’ਚ ਸੁਖ ਭਿਖਾਰੀਵਾਲ ਨੂੰ ਅਦਾਲਤ ਵਲੋਂ ਤਲਬ ਕੀਤਾ ਗਿਆ ਸੀ । ਜਿਸ ’ਤੇ ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸੁਖ ਭਿਖਾਰੀਵਾਲ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ, ਜਿਥੇ ਭਿਖਾਰੀਵਾਲ ਦੇ ਵਕੀਲ ਕਰਨਜੀਤ ਸਿੰਘ ਨੇ ਦੱਸਿਆ ਕਿ ਭਿਖਾਰੀਵਾਲ ’ਤੇ ਕੁੱਲ 5 ਮਾਮਲੇ ਹੋਰ ਦਰਜ ਹਨ। ਜਦਕਿ 2 ਹੋਰ ਮਾਮਲਿਆਂ ਵਿਚ ਉਹ ਬਰੀ ਵੀ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਫਿਰੋਤੀ ਵਾਲੀ ਵਾਰਦਾਤ ਵਾਪਰੀ ਸੀ, ਉਸ ਵੇਲੇ ਵੀ ਸੁਖ ਭਿਖਾਰੀਵਾਲ ਜੇਲ੍ਹ ਵਿਚ ਬੰਦ ਸੀ ਅਤੇ ਹਾਈ ਸਕਿਉਰਟੀ ਜੇਲ ਵਿਚੋਂ ਉਹ ਕਿਵੇਂ ਕਿਸੇ ਨੂੰ ਧਮਕੀ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਅਗਲੀ ਤਾਰੀਕ 12 ਅਕਤੂਬਰ ਦਿੱਤੀ ਹੈ ਤੇ ਇਸ ਤਾਰੀਕ ’ਤੇ ਉਨਾਂ ਵਲੋਂ ਆਪਣਾ ਜਵਾਬ ਅਦਾਲਤ ਵਿਚ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਵਿਰੋਧੀਆਂ ਦੀਆਂ ਵੋਟਾਂ ਕੱਟਣ ਲਈ ਗ੍ਰਹਿ ਮੰਤਰੀ ਦੇ ਸਕੱਤਰ ਰਹੇ ਗਿਆਨੇਸ਼ ਕੁਮਾਰ ਨੂੰ ਚੁਣਿਆ ਗਿਆ-ਲਾਰੈਂਸ ਚੌਧਰੀ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ 1 ਅਕਤੂਬਰ ਨੂੰ ਸੰਗਰੂਰ ’ਚ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀ ਤਿਆਰੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।