24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮੋਸ਼ਨ ਪਠਾਨਕੋਟ ਦੇ 12 ਵਿਦਿਆਰਥੀਆਂ ਨੇ ਐਨ.ਐਮ.ਟੀ.ਸੀ.-2026 ਦੀ ਮੁਢਲੀ ਪ੍ਰੀਖਿਆ ਕੀਤੀ ਪਾਸ

ਪਠਾਨਕੋਟ, 23 ਸਤੰਬਰ (ਸੰਧੂ)-ਮੋਸ਼ਨ ਪਠਾਨਕੋਟ ਦੇ 12 ਵਿਦਿਆਰਥੀਆਂ ਨੇ 58ਵੀਂ ਨੈਸ਼ਨਲ ਮੈਥੇਮੈਟਿਕਸ ਟੈਲੈਂਟ ਐਗਜ਼ਾਮੀਨੇਸ਼ਨ (ਐਨ. ਐਮ.

ਐਨ.ਐਮ.ਟੀ.ਸੀ.-2026 ਦੀ ਮੁਢਲੀ ਪ੍ਰੀਖਿਆ ਪਾਸ ਕਰਨ ਵਾਲੇ ਮੋਸ਼ਨ ਪਠਾਨਕੋਟ ਦੇ ਵਿਦਿਆਰਥੀ । 24-09-2026
ਪਠਾਨਕੋਟ, 23 ਸਤੰਬਰ (ਸੰਧੂ)-ਮੋਸ਼ਨ ਪਠਾਨਕੋਟ ਦੇ 12 ਵਿਦਿਆਰਥੀਆਂ ਨੇ 58ਵੀਂ ਨੈਸ਼ਨਲ ਮੈਥੇਮੈਟਿਕਸ ਟੈਲੈਂਟ ਐਗਜ਼ਾਮੀਨੇਸ਼ਨ (ਐਨ.ਐਮ.ਟੀ.ਸੀ.)-2026 ਦੀ ਮੁੱਢਲੀ ਪ੍ਰੀਖਿਆ ਪਾਸ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ । ਇਹ ਪ੍ਰੀਖਿਆ ਐਸੋਸੀਏਸ਼ਨ ਆਫ ਮੈਥੇਮੈਟਿਕਸ ਟੀਚਰਜ਼ ਆਫ ਇੰਡੀਆ (ਏ.ਐਮ.ਟੀ.ਆਈ.) ਵਲੋਂ ਕਰਵਾਈ ਜਾਂਦੀ ਹੈ, ਜਿਸ ਦਾ ਉਦੇਸ਼ ਗਣਿਤ ’ਚ ਵਿਸ਼ੇਸ਼ ਰੁਚੀ ਤੇ ਪ੍ਰਤਿਭਾ ਰੱਖਣ ਵਾਲੇ ਵਿਦਿਆਰਥੀਆਂ ਦੀ ਪਹਿਚਾਣ ਕਰਨਾ ਹੈ । ਮੁੱਢਲੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ’ਚ ਆਯੂਸ਼, ਉਮਰ ਇਕਬਾਲ, ਰਾਜਵੀਰ, ਆਸਤਿਕ, ਸਾਰਵਿਕਾ, ਸ਼ਹਿਜ਼ਾਦਾ, ਅਰਨਿਕਾ, ਅਨਵੀ, ਅਨੰਤ, ਮੈਮੂਨਾ, ਰਾਘਵ ਤੇ ਗਿਆਨ ਸਤੁਤੀ ਸ਼ਾਮਿਲ ਹਨ । ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਾਤਾਰ ਤਿਆਰੀ ਤੇ ਗਣਿਤ ਪ੍ਰਤੀ ਰੁਚੀ ਸਦਕਾ ਇਹ ਪ੍ਰਾਪਤੀ ਹਾਸਲ ਕੀਤੀ ਹੈ । ਮੋਸ਼ਨ ਪਠਾਨਕੋਟ ਦੇ ਨਿਰਦੇਸ਼ਕ ਸੰਨੀ ਮਹਾਜਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗਣਿਤ ਤਰਕਸ਼ੀਲ ਸੋਚ, ਧੀਰਜ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ । ਉਨ੍ਹਾਂ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸਫਲਤਾ ਲਈ ਵਧਾਈ ਦਿੰਦਿਆਂ ਐਨ.ਐਮ.ਟੀ.ਸੀ. ਦੇ ਅਗਲੇ ਪੜਾਅ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।
ਪਿਛਲੀ ਖ਼ਬਰ ਮਹੀਨਾਵਾਰ ਤਨਖਾਹ ਨਾ ਮਿਲਣ ਤੋਂ ਨਾਰਾਜ਼ ਸਫਾਈ ਸੇਵਕ * ਸੀਵਰਮੈਨ ਤੇ ਡਰਾਈਵਰ ਯੂਨੀਅਨ ਵਲੋਂ ਨਗਰ ਨਿਗਮ ਦਫ਼ਤਰ ਅੱਗੇ ਧਰਨ... ਅਗਲੀ ਖ਼ਬਰ ਕੋਠੀ ਪੰਡਿਤਾਂ ਮਾਮਲੇ ਦੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।