24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਚਾਇਤ ਨੇ ਪਿੰਡ ਦੀ ਫਿਰਨੀ ’ਤੇ ਇੰਟਰਲਾਕ ਲਗਵਾਈਆਂ

ਊਧਨਵਾਲ, 23 ਸਤੰਬਰ (ਪਰਗਟ ਸਿੰਘ)-ਸਥਾਨਕ ਕਸਬੇ ਦੀ ਸਰਪੰਚ ਬਿਕਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਬਚਿੱਤਰ ਸਿੰਘ ਲਾਡੀ ਅਤੇ ਸਮੁੱਚੀ ਪੰਚਾਇਤ ਨੇ ਪਿੰਡ ਦੀ ਫਿਰਨੀ ’ਤੇ ਇੰਟਰਲਾਕ ਲਾਉਣ ਦਾ ਕੰਮ ਸ਼ੁਰੂ ਕਰਵਾਇਆ। ਸੀਨੀਅਰ ਆਪ ਆਗੂ ਬਚਿੱਤਰ ਸਿੰਘ ਲਾਡੀ ਨੇ ਕਿਹਾ ਪੰਜਾਬ ਸਰਕਾਰ ਵਲੋਂ ਦਿੱਤੀ ਗ੍ਰਾਂਟ ਨਾਲ ਪਿੰਡ ਦੀ ਫਿਰਨੀ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 24-09-2026
ਊਧਨਵਾਲ, 23 ਸਤੰਬਰ (ਪਰਗਟ ਸਿੰਘ)-ਸਥਾਨਕ ਕਸਬੇ ਦੀ ਸਰਪੰਚ ਬਿਕਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਬਚਿੱਤਰ ਸਿੰਘ ਲਾਡੀ ਅਤੇ ਸਮੁੱਚੀ ਪੰਚਾਇਤ ਨੇ ਪਿੰਡ ਦੀ ਫਿਰਨੀ ’ਤੇ ਇੰਟਰਲਾਕ ਲਾਉਣ ਦਾ ਕੰਮ ਸ਼ੁਰੂ ਕਰਵਾਇਆ। ਸੀਨੀਅਰ ਆਪ ਆਗੂ ਬਚਿੱਤਰ ਸਿੰਘ ਲਾਡੀ ਨੇ ਕਿਹਾ ਪੰਜਾਬ ਸਰਕਾਰ ਵਲੋਂ ਦਿੱਤੀ ਗ੍ਰਾਂਟ ਨਾਲ ਪਿੰਡ ਦੀ ਫਿਰਨੀ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੋ ਰਹਿੰਦੇ ਵਿਕਾਸ ਕਾਰਜ ਹਨ, ਉਨ੍ਹਾਂ ਨੂੰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਕੋਲੋਂ ਗ੍ਰਾਂਟ ਲੈ ਕੇ ਕੀਤਾ ਜਾਵੇਗਾ। ਸਮੁਚੇ ਨਗਰ ਦਾ ਵਿਕਾਸ ਬਿਨਾਂ ਕਿਸੇ ਭੇਦ ਭਾਵ ਕੀਤਾ ਜਾ ਰਿਹਾ ਹੈ।ਇਸ ਮੌਕੇ ਸਰਪੰਚ ਬਿਕਰਮਜੀਤ ਕੌਰ, ਬਚਿੱਤਰ ਸਿੰਘ ਲਾਡੀ, ਮੈਂਬਰ ਜੀਤ, ਮਨਦੀਪ ਸਿੰਘ, ਰਾਜ ਸਿੰਘ, ਮਗਜੀਤ ਸਿੰਘ, ਕੁਲਵੰਤ ਸਿੰਘ, ਕਰਨੈਲ ਸਿੰਘ, ਗੁਰਪਾਲ ਸਿੰਘ, ਜਤਿੰਦਰ ਸਿੰਘ ਜੋਤੀ, ਭੁਪਿੰਦਰ ਸਿੰਘ ਠੇਕੇਦਾਰ, ਧੰਨਪਾਲ ਸਿੰਘ, ਮਿਸਤਰੀ ਮਲਕੀਤ ਸਿੰਘ, ਕੁਲਦੀਪ ਸਿੰਘ ਸਾਬੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਘੁਮਾਣ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਕਈ... ਅਗਲੀ ਖ਼ਬਰ ਪਿੰਡ ਬੜੋਏ ਵਿਖੇ ਐੱਸ.ਸੀ./ਬੀ.ਸੀ. ਏਕਤਾ ਮੰਚ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।